● On air now · ਟੀਵੀ ਪੰਜਾਬ

Punjabi News · Since 2013

Breaking

‘ਆਪ’ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਏ MLA ਜਗਦੇਵ ਸਿੰਘ ਕਮਾਲੂ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ, ਭੱਜ ਕੇ ਬਚਾਈ ਜਾਨ

ਬਠਿੰਡਾ -ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਐਮਐਲਏ ਜਗਦੇਵ ਕਮਾਲੂ ਅੱਜ ਮੌੜ ਮੰਡੀ ਵਿਖੇ ਕਿਸੇ ਭੋਗ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਸਨ। ਇੱਥੇ ਇਕੱਠੇ ਹੋਏ ਕਿਸਾਨਾਂ ਨੇ ਜਗਦੇਵ ਸਿੰਘ ਕਮਾਲੂ ਨੂੰ ਦੇਖ ਕੇ ਮੁਰਦਾਬਾਦ ਦੇ ਨਾਅਰੇ…


ਬਠਿੰਡਾ -ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਐਮਐਲਏ ਜਗਦੇਵ ਕਮਾਲੂ ਅੱਜ ਮੌੜ ਮੰਡੀ ਵਿਖੇ ਕਿਸੇ ਭੋਗ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਸਨ।

ਇੱਥੇ ਇਕੱਠੇ ਹੋਏ ਕਿਸਾਨਾਂ ਨੇ ਜਗਦੇਵ ਸਿੰਘ ਕਮਾਲੂ ਨੂੰ ਦੇਖ ਕੇ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਕਿਸਾਨਾਂ ਦੇ ਜਬਰਦਸਤ ਵਿਰੋਧ ਨੂੰ ਦੇਖਦਿਆਂ ਜਗਦੇਵ ਸਿੰਘ ਕਮਾਲੂ ਨੇ ਖਿਸਕਣ ਵਿੱਚ ਹੀ ਭਲਾਈ ਸਮਝੀ ਅਤੇ ਭੱਜ ਕੇ ਗੱਡੀ ਵਿੱਚ ਬੈਠ ਗਏ। ਇਸ ਦੌਰਾਨ ਕਿਸਾਨ ਜਗਦੇਵ ਸਿੰਘ ਕਮਾਲੂ ਦੀ ਗੱਡੀ ਦੇ ਮਗਰ ਤੱਕ ਭੱਜ ਕੇ ਵਿਰੋਧ ਕਰਦੇ ਰਹੇ।

ਮੌਕੇ ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਲੀਡਰ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਉਹ ਕਿਸਾਨਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅਸੀਂ ਨਵਜੋਤ ਸਿੰਘ ਸਿੱਧੂ ਦਾ ਵੀ ਵਿਰੋਧ ਕਰਦੇ ਹਨ ਕਿਉਂਕਿ ਉਸ ਨੇ ਕਿਸਾਨਾਂ ਨੂੰ ਪਿਆਸਾ ਅਤੇ ਖੁਦ ਨੂੰ ਖੂਹ ਦੱਸਿਆ ਹੈ ।


Filed under