ਸੀ.ਐੱਮ ਫੇਸ ‘ਤੇ ਹੁਣ ਜਾਖੜ ਦੀ ਦਾਅਵੇਦਾਰੀ,ਹਾਈਕਮਾਨ ਦਾ ਖੋਲਿਆ ਭੇਤ

ਅਬੋਹਰ-ਪੰਜਾਬ ਦੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਦਾਅਵਾ ਸਾਹਮਣੇ ਆਇਆ ਹੈ। ਜਾਖੜ ਨੇ ਅਬੋਹਰ ਵਿਖੇ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹਟਣ ਤੋਂ ਬਾਅਦ ਉਹ ਸੀਐੱਮ ਦੇ ਅਹੁਦੇ ਲਈ ਵਿਧਾਇਕਾਂ ਦੀ ਪਹਿਲੀ ਪਸੰਦ ਸਨ। ਉਸ ਵੇਲੇ 42 ਵਿਧਾਇਕਾਂ ਨੇ ਉਨ੍ਹਾਂ ਦੇ ਹੱਕ ‘ਚ ਵੋਟਿੰਗ ਕੀਤੀ ਸੀ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 6 ਤੇ ਚਰਨਜੀਤ ਸਿੰਘ ਚੰਨੀ ਨੂੰ ਸਿਰਫ਼ ਦੋ ਵਿਧਾਇਕਾਂ ਦਾ ਹੀ ਸਾਥ ਮਿਲਿਆ ਸੀ। ਸੁਨੀਲ ਜਾਖੜ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਨੇ ਉੱਪ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ।

ਜਾਖੜ ਦਾ ਇਹ ਬਿਆਨ ਸਾਹਮਨੇ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਚ ਅੰਦਰੁਨੀ ਗੁੱਟਬਾਜੀ ਜ਼ਾਹਿਰ ਹੋ ਗਈ ਹੈ.ਉਹ ਵੀ ਇਸ ਵੇਲੇ ਜਦੋਂ ਕਿ ਕਾਂਗਰਸ ਪਾਰਟੀ ਪ੍ਰਧਾਨ ਅਤੇ ਮੌਜੁਦਾ ਸੀ.ਅੇੱਮ ਵਲੋਂ ਪਾਰਟੀ ਹਾਈਕਮਾਨ ‘ਤੇ ਸੀ.ਅੇੱਮ ਉਮੀਦਵਾਰ ਦਾ ਨਾਂ ਐਲਾਨੇ ਜਾਣ ਦਾ ਦਬਾਅ ਬਣਾਇਆ ਜਾ ਰਿਹਾ ਹੈ.