ਜਥੇਦਾਰ ਦੀ ਪੰਜਾਬ ਸਰਕਾਰ ਨੂੰ ਤਾੜਨਾ , 24 ਘੰਟਿਆਂ ਚ ਛੱਡੇ ਜਾਣ ਬੇਕਸੂਰ ਸਿੱਖ ਨੌਜਵਾਨ

ਅੰਮ੍ਰਿਤਸਰ- ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਮਾਮਲੇ ਚ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਨੀਜਵਾਨਾਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਹੈ । ਸਿੱਖ ਸੰਸਥਾਵਾਂ ਅਤੇ ਬੁੱਧੀਜੀਵੀਆਂ ਨਾਲ ਬੈਠਕ ਉਪਰੰਤ ਸੰਬੋਧਨ ਕਰਦਿਆਂ ਹੋਇਆਂ ਜਥੇਦਾਰ ਹੋਰਾਂ ਨੇ ਬੇਕਸੂਰ ਨੌਜਵਾਨਾਂ ‘ਤੇ ਲਗਾਏ ਗਏ ਐੱਨ.ਐੱਸ.ਏ ਨੂੰ ਧੱਕਾ ਦੱਸਿਆ । ਉਨ੍ਹਾਂ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਹੋਇਆਂ ਸਾਰੇ ਗ੍ਰਿਫਤਾਰ ਬੇਕਸੂਰ ਨੌਜਵਾਨਾਂ ਨੂੰ 24 ਘੰਟਿਆਂ ਦੇ ਅੰਦਰ ਰਿਹਾ ਕਰਨ ਦੀ ਗੱਲ ਕੀਤੀ ਹੈ ।
ਸਿੱਖ ਸੰਗਤ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਲੋਕ ਗਲਤ ਕੇਸਾਂ ਚ ਪੁਲਿਸ ਵਲੋਂ ਜ਼ਬਰੀ ਚੁੱਕੇ ਗਏ ਹਨ ।ਸ਼੍ਰੀ ਅਕਾਲ ਤਖਤ ਉਨ੍ਹਾਂ ਦੇ ਨਾਲ ਖੜਾ ਹੈ । ਕਿਸੇ ਵੀ ਬੇਕਸੂਰ ਸਿੱਖ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।ਨੈਸ਼ਨਲ ਮੀਡੀਆ ‘ਤੇ ਵਰ੍ਹਦਿਆਂ ਜਥੇਦਾਰ ਗਿਆਂਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਿ ਲੋਕ ਸਿੱਖਾਂ ਨੂੰ ਅੱਤਵਾਦੀ ਪ੍ਰਚਾਰ ਰਹੇ ਹਨ । ਉਨ੍ਹਾਂ ਨੇ ਮੀਡੀਆ ਨੂੰ ਅਜੀਹੀਆਂ ਹਰਕਤਾਂ ਬੰਦ ਕਰਨ ਦੀ ਗੱਲ ਕੀਤੀ ਹੈ ।