ਭੰਗੜਾ ਕੋਚ Jatinder Randhawa ਦੀ ਹੋਈ ਮੌਤ

Vancouver-ਭੰਗੜਾ ਖੇਤਰ ਨਾਲ ਜੁੜੇ ਹੋਏ ਲੋਕਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ , ਕੈਨੇਡੀਅਨ ਭੰਗੜਾ ਕੋਚ ਜਤਿੰਦਰ ਸਿੰਘ ਰੰਧਾਵਾ ਦੀ ਮੌਤ ਹੋ ਗਈ | ਉਨ੍ਹਾਂ ਦੇ ਦਿਲ ਦੀ ਧੜਕਣ ਬੰਦ ਹੋਣ ਨਾਲ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ | ਜਤਿੰਦਰ ਰੰਧਾਵਾ ਪੰਜਾਬ ਵਿੱਚੋ ਅੰਮ੍ਰਿਤਸਰ ਨਾਲ ਸਬੰਧ ਸਨ |ਉਨ੍ਹਾਂ ਦੀ ਉਮਰ 45 ਕੁ ਸਾਲ ਦੀ ਸੀ| ਰੰਧਾਵਾ ਵਲੋਂ ਕੈਨੇਡਾ ਦੇ ਵਿਚ ਕਈ ਨੌਜਵਾਨਾਂ ਅਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਭੰਗੜਾ ਸਿਖਾਇਆ ਜਾ ਰਿਹਾ ਸੀ| ਉਨ੍ਹਾਂ ਵੱਲੋਂ ਭੰਗੜਾ ਕਲੱਬ ਸਰੀ ਸ਼ਹਿਰ ਵਿਚ ਪਿਛਲੇ 15 ਸਾਲਾਂ ਤੋਂ ਚਲਾਇਆ ਜਾ ਰਿਹਾ ਸੀ |

ਉਨ੍ਹਾਂ ਵਲੋਂ ਨੌਜਵਾਨਾਂ ਨੂੰ ਭੰਗੜਾ ਸਿਖਾ ਕੇ ਟੀਮਾਂ ਬਣਾਈਆਂ ਜਾਂਦੀਆਂ ਸਨ ਅਤੇ ਇਹ ਟੀਮਾਂ ਨੂੰ ਵੱਖ ਵੱਖ ਮੁਕਾਬਲਿਆਂ ਵਿੱਚ ਭੇਜਿਆ ਜਾਂਦਾ ਸੀ | ਇਹਨਾਂ ਟੀਮਾਂ ਵੱਲੋ ਜਤਿੰਦਰ ਰੰਧਾਵਾ ਦੀ ਕੋਚਿੰਗ ਹੇਠ ਕਈ ਇਨਾਮ ਵੀ ਜਿਤੇ ਗਏ | ਰੰਧਾਵਾ ਵਲੋਂ ਵੈੱਬ ਸੀਰੀਜ਼ ‘ਚ ਵੀ ਕੰਮ ਕੀਤਾ ਜਾ ਰਿਹਾ ਸੀ | ਪੰਜਾਬੀ ਭਾਈਚਾਰੇ ਵਿੱਚ  ਜਤਿੰਦਰ  ਦੀ ਮੌਤ ਦੀ ਖਬਰ ਸੁਣ ਕੇ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ | ਜਿਹੜੇ ਲੋਕ ਭੰਗੜਾ ਜਗਤ ਨਾਲ ਜੁੜੇ ਹੋਏ ਨੇ ਉਨ੍ਹਾਂ ਵੱਲੋ ਇਸ ਖਬਰ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ |