● On air now · ਟੀਵੀ ਪੰਜਾਬ

Punjabi News · Since 2013

Breaking

ਫਿਲਮ ਅਦਾਕਾਰਾ ਅਤੇ ਸਾਬਕਾ ਐੱਮ.ਪੀ ਜਯਾ ਪ੍ਰਦਾ ਨੂੰ ਹੋਈ 6 ਮਹੀਨੇ ਦੀ ਸਜ਼ਾ

ਡੈਸਕ- ਮਸ਼ਹੂਰ ਫਿਲਮ ਅਦਾਕਾਰਾ ਅਤੇ ਰਾਮਪੁਰ ਦੀ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ ਚੇਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਚੇਨਈ ਦੇ ਰਾਇਪੇਟਾ ਚ ਉਸਦੀ ਮਲਕੀਅਤ ਵਾਲੇ ਇਕ ਫਿਲਮ ਥੀਏਟਰ ਦੇ ਮੁਲਾਜ਼ਮਾਂ ਵਲੋਂ ਦਾਇਰ ਇਕ ਪਟੀਸ਼ਨ ਦੇ…


ਡੈਸਕ- ਮਸ਼ਹੂਰ ਫਿਲਮ ਅਦਾਕਾਰਾ ਅਤੇ ਰਾਮਪੁਰ ਦੀ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ ਚੇਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਚੇਨਈ ਦੇ ਰਾਇਪੇਟਾ ਚ ਉਸਦੀ ਮਲਕੀਅਤ ਵਾਲੇ ਇਕ ਫਿਲਮ ਥੀਏਟਰ ਦੇ ਮੁਲਾਜ਼ਮਾਂ ਵਲੋਂ ਦਾਇਰ ਇਕ ਪਟੀਸ਼ਨ ਦੇ ਸਬੰਧ ਚ ਉਸਨੂੰ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ ।
ਮਿਲੀ ਜਾਣਕਾਰੀ ਮੁਤਾਬਿਕ ਜਯਾ ਦੀ ਇਹ ਥੀਏਟਰ ਰਾਮ ਕੁਮਾਰ ਅਤੇ ਰਾਜਾ ਬਾਬੂ ਚਲਾਉਂਦੇ ਹਨ।ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਪ੍ਰਬੰਧਕ ਥੀਏਟਰ ਵਰਕਰਾਂ ਨੂੰ ਈ.ਐੱਸ.ਆਈ ਅਦਾ ਕਰਨ ਚ ਅਸਫਲ ਰਹੇ। ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ।ਬਾਅਦ ਚ ਜਯਾ ਪ੍ਰਦਾ ਨੇ ਸਟਾਫ ਨੂੰ ਪੂਰੀ ਰਕਮ ਅਦਾ ਕਰਨ ਦਾ ਵਾਅਦਾ ਤੇ ਅਦਾਲਤ ਨੂੰ ਕੇਸ ਖਾਰਜ਼ ਕਰਨ ਦੀ ਅਪੀਲ ਕੀਤੀ। ਹਾਲਾਂਕਿ ਲੇਬਰ ਗਵਰਨਮੈਂਟ ਇੰਸ਼ੌਰੈਂਸ ਕਾਰਪੋਰੇਸ਼ਨ ਦੇ ਵਕੀਲ ਨੇ ਉਨ੍ਹਾਂ ਦੀ ਅਪੀਲ ‘ਤੇ ਇਤਰਾਜ਼ ਕੀਤਾ। ਜਿਸ ਤੋਂ ਬਾਅਦ ਜਯਾ ਪ੍ਰਦਾ ਅਤੇ ਮਾਮਲੇ ਨਾਲ ਜੂੜੇ ਤਿੰਂ ਹੋਰਾਂ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ।


Filed under