ਭਾਰਤ ਸਰਕਾਰ ਦੀ ਸ਼ਿਕਾਇਤ ‘ਤੇ ਟਵਿੱਟਰ ਨੇ ਬੰਦ ਕੀਤਾ ਜੈਜ਼ੀ ਬੀ ਦਾ ਅਕਾਊਂਟ

ਜਲੰਧਰ- ਕਿਸਾਨ ਅੰਦੋਲਨਾਂ ਚ ਹਿੱਸਾ ਲੈਣ ਵਾਲੇ ਪੰਜਾਬੀ ਗਾਇਕਾਂ ‘ਤੇ ਹੁਣ ਰੋਜ਼ਾਨਾ ਕੋਈ ਨਾ ਕੋਈ ਐਕਸ਼ਨ ਲਿਆ ਜਾ ਰਿਹਾ ਹੈ । ਬੀਤੇ ਕੱਲ੍ਹ ਗਾਇਕ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਦੇ ਘਰ ਆਈ.ਟੀ ਅਤੇ ਐੱਨ.ਆਈ.ਏ ਦੀ ਰੇਡ ਤੋਂ ਬਾਅਦ ਹੁਣ ਮਸ਼ਹੂਰ ਪੰਜਾਬੀ ਰੈਪਰ ਜੈਜ਼ੀ ਬੀ ਦਾ ਭਾਰਤ ‘ਚ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ । ਮੀਡੀਆ ਰਿਪੋਰਟਾਂ ਮੁਤਾਬਿਕ ਭਾਰਤ ਸਰਕਾਰ ਦੇ ਸ਼ਿਕਾਇਤ ਦੇ ਅਧਾਰ ‘ਤੇ ਟਵਿੱਟਰ ਵਲੋਂ ਇਹ ਐਕਸ਼ਨ ਲਿਆ ਗਿਆ ਹੈ । ਅੱਜ ਭਾਰਤ ਚ ਕੁੱਲ ਚਾਰ ਲੋਕਾਂ ਦੇ ਅਕਾਊਂਟ ਬੰਦ ਕੀਤੇ ਗਏ ਹਨ । ਆਈ.ਟੀ ਨਿਯਮਾਂ ਦਾ ਹਵਾਲਾ ਦੇ ਕੇ ਭਾਰਤੀ ਸਰਕਾਰ ਵਲੋਂ ਟਵਿੱਟਰ ਤੋਂ ਇਸ ਕਾਰਵਾਈ ਦੀ ਮੰਗ ਕੀਤੀ ਗਈ ਹੈ ।

ਜ਼ਿਕਰਯੋਗ ਹੈ ਕਿ ਜੈਜ਼ੀ ਬੀ ਕਿਸਾਨ ਅੰਦੋਲਨ ਦੌਰਾਨ ਖੁੱਲ੍ਹ ਕੇ ਕਿਸਾਨਾ ਦੇ ਪੱਖ ਚ ਆਏ ਸਨ । ਉਨ੍ਹਾਂ ਨੂੰ ਕਈ ਵਾਰ ਸਿੰਘੂ ਮੌਰਚੇ ‘ਤੇ ਦੇਖਿਆ ਗਿਆ ਸੀ ।ਜੈਜ਼ੀ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਿਸਾਨਾ ਦੇ ਹੱਕ ਚ ਅਵਾਜ਼ ਬੁਲੰਦ ਕਰਦੇ ਰਹਿੰਦੇ ਸਨ ।