Trudeau ਤੇ ਹੋਇਆ ਹਮਲਾ , ਸਿੰਘ ਆਇਆ ਟਰੂਡੋ ਦੇ ਹੱਕ ‘ਚ

Vancouver – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੋਣ ਪ੍ਰਚਾਰ ਦੌਰਾਨ ਕਈ ਵਾਰ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਨਾ ਪਿਆ। ਟਰੂਡੋ ਨਾਲ ਇਕ ਵਾਰ ਫ਼ਿਰ ਤੋਂ ਅਜਿਹਾ ਦੇਖਣ ਨੂੰ ਮਿਲਿਆ ਹੈ। ਇਸ ਤੋਂ ਬਾਅਦ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਕਰਨ ਵਾਲੇ ਉਨ੍ਹਾਂ ਨੂੰ ਰੋਕ ਨਹੀਂ ਸਕਣਗੇ। ਦਰਅਸਲ ਜਸਟਿਨ ਟਰੂਡੋ ਚੋਣ ਪ੍ਰਚਾਰ ਦੌਰਾਨ ਉਨਟੇਰਿਉ ਦੇ ਲੰਡਨ ਸ਼ਹਿਰ ਵਿਚ ਪਹੁੰਚੇ ਜਿੱਥੇ ਪ੍ਰਦਰਸ਼ਨ ਕਰਨ ਵਾਲਿਆਂ ਨੇ ਲਿਬਰਲ ਲੀਡਰ ਜਸਟਿਨ ਟਰੂਡੋ ਦੀ ਬਸ ਨੂੰ ਘੇਰ ਲਿਆ ਅਤੇ ਕੁਝ ਲੋਕਾਂ ਨੇ ਉਹਨਾਂ ਵੱਲ ਪੱਥਰ (Gravel) ਸੁੱਟਣ ਲੱਗੇ ।
ਪ੍ਰਦਾਨ ਮੰਤਰੀ ਨੇ ਦੱਸੇ ਕਿ ਕੁੱਝ ਕੰਕਰ ਉਨ੍ਹਾਂ ਨੂੰ ਵੀ ਲੱਗੇ। ਪ੍ਰਧਾਨ ਮੰਤਰੀ ਬਿਲਕੁਲ ਠੀਕ ਹਨ।

ਦਸਦਈਏ ਕਿ ਟਰੂਡੋ ਦੀ ਚੋਣ ਮੁਹਿੰਮ ਦੌਰਾਨ ਹੁਣ ਤੱਕ ਕਈ ਵਾਰੀ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ ਹਨ ਅਤੇ ਇੱਕ ਥਾਂ ਤੇ ਤਾਂ ਰੋਸ ਮੁਜ਼ਾਹਰਿਆਂ ਦੇ ਚਲਦਿਆਂ ਚੋਣ ਰੈਲੀ ਹੀ ਰੱਦ ਕਰਨੀ ਪੈ ਗਈ ਸੀ।
ਇਸ ਘਟਨਾ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤੇ NDP ਲੀਡਰ ਜਗਮੀਤ ਸਿੰਘ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਜਗਮੀਤ ਸਿੰਘ ਨੇ ਕਿਹਾ ਕਿ ਮੈਂ ਹਰ ਵਾਰ ਜਸਟਿਨ ਟਰੂਡੋ ਨਾਲ ਸਹਿਮਤ ਨਹੀਂ ਹੁੰਦਾ ਪਰ, ਜੋ ਪ੍ਰਦਰਸ਼ਨਕਾਰੀਆਂ ਨੇ ਟਰੂਡੋ ਨਾਲ ਕੀਤਾ ਉਹ ਗ਼ਲਤ ਹੈ।