● On air now · ਟੀਵੀ ਪੰਜਾਬ

Punjabi News · Since 2013

Breaking

ਕਬੱਡੀ ਖਿਡਾਰੀ ਨੂੰ ਮਾਰਨ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਕਾਬੂ

ਦੇਹਰਾਦੂਨ- ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਕੋਲ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕੱਬਡੀ ਖਿਡਾਰੀ ਧਰਮਿੰਦਰ ਭਿੰਦਾ ਦੇ ਕਾਤਲ ਗੈਂਗਸਟਰ ਹਰਬੀਰ ਸਿੰਘ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕਾਬੂ ਕਰ ਲਿਆ ਹੈ ।ਹਰਬੀਰ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਦੱਸਿਆ ਜਾ…


ਦੇਹਰਾਦੂਨ- ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਕੋਲ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕੱਬਡੀ ਖਿਡਾਰੀ ਧਰਮਿੰਦਰ ਭਿੰਦਾ ਦੇ ਕਾਤਲ ਗੈਂਗਸਟਰ ਹਰਬੀਰ ਸਿੰਘ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕਾਬੂ ਕਰ ਲਿਆ ਹੈ ।ਹਰਬੀਰ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਦੱਸਿਆ ਜਾ ਰਿਹਾ ਹੈ ।

ਬੀਤੀ 6 ਅਪ੍ਰੈਲ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ । ਪੁਲਿਸ ਉਦੋਂ ਤੋਂ ਹੀ ਦੌਣ ਕਲਾਂ ਪਿੰਡ ਦੇ ਵਾਸੀ ਹਰਬੀਰ ਦੀ ਭਾਲ ਚ ਸੀ । ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉੱਤਰਾਖੰਡ ਦੇ ਦੇਹਰਾਦੂਨ ‘ਚ ਜਾ ਕੇ ਇਸ ਖਤਰਨਾਕ ਗੈਂਗਸਟਰ ਨੂੰ ਕਾਬੂ ਕੀਤਾ ਹੈ । ਹਰਬੀਰ ਉੱਥੋਂ ਦੇ ਇੱਕ ਹੋਸਟਲ ਚ ਵਿਦਿਆਰਥੀਆਂ ਨਾਲ ਰਹਿ ਰਿਹਾ ਸੀ ।ਪੁਲਿਸ ਨੇ ਪਨਾਹ ਦੇਣ ਵਾਲਾ ਵਿਦਿਆਰਥੀਆਂ ‘ਤੇ ਵੀ ਕਾਰਵਾਈ ਦੀ ਗੱਲ ਕੀਤੀ ਹੈ ।

ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਧਰਮਵੀਰ ਭਿੰਦਾ ਦੌਣ ਕਲਾਂ ਕਬੱਡੀ ਕਲੱਬ ਦਾ ਪ੍ਰਧਾਨ ਹੈ ।ਜਿਸਤੇ ਹਰਬੀਰ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਹਮਲਾਵਾਰਾਂ ਵਲੋਂ ਗੋਲੀਆਂ ਮਾਰੀਆਂ ਗਈਆਂ ।ਘਟਨਾ ਬੀਤੀ 6 ਅਪ੍ਰੈਲ ਰਾਤ 12 ਵਜੇ ਦੇ ਕੋਲ ਦੀ ਦੱਸੀ ਜਾ ਰਹੀ ਹੈ ।ਵਾਰਦਾਤ ਪੰਜਾਬੀ ਯੂਨੀਵਰਸਿਟੀ ਦੇ ਕੋਲ ਵਾਪਰੀ ਹੈ ।

ਮਿਲੀ ਜਾਣਕਾਰੀ ਮੁਤਾਬਿਕ ਹਰਬੀਰ ਅਤੇ ਉਸਦੇ ਸਾਥੀਆਂ ਨਾਲ ਧਰਮਵੀਰ ਭਿੰਦਾ ਦੀ ਪੌਣਾ ਘੰਟਾ ਤੱਕ ਝੜਪ ਹੁੰਦੀ ਰਹੀ ਜਿਸਤੋਂ ਬਾਅਦ ਨੌਜਵਾਨਾ ਨੇ ਧਰਮਵੀਰ ਭਿੰਦਾ ਨੂੰ ਗੋਲੀ ਮਾਰ ਦਿੱਤੀ ।


Filed under