● On air now · ਟੀਵੀ ਪੰਜਾਬ

Punjabi News · Since 2013

Breaking

ਕਬੱਡੀ ਖਿਡਾਰਣ ਰਿੰਕੂ ਭੈਣੀ ਦੀ ਸੜਕ ਹਾਦਸੇ ‘ਚ ਮੌ.ਤ, ਟੂਰਨਾਮੈਂਟ ‘ਚ ਲੈਣ ਜਾ ਰਹੀ ਸੀ ਹਿੱਸਾ

ਡੈਸਕ- ਅੱਜ ਸਵੇਰੇ-ਸਵੇਰੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੜਕੀ ਹਾਦਸੇ ‘ਚ ਮੋਗਾ ਦੇ ਪਿੰਡ ਮੰਗੇਵਾਲਾ ਦੀ ਕਬੱਡੀ ਖਿਡਾਰਣ ਜਸਵੀਰ ਕੌਰ ਉਰਫ ਰਿੰਕੂ ਭੈਣੀ ਦੀ ਦਰਦਨਾਕ ਮੌਤ ਹੋ ਗਈ। ਖਿਡਾਰਣ ਰਿੰਕੂ ਭੈਣੀ ਟੂਰਨਾਮੈਂਟ ਵਿਚ ਹਿੱਸਾ ਲੈਣ ਜਾ ਰਹੀ ਸੀ…


ਡੈਸਕ- ਅੱਜ ਸਵੇਰੇ-ਸਵੇਰੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੜਕੀ ਹਾਦਸੇ ‘ਚ ਮੋਗਾ ਦੇ ਪਿੰਡ ਮੰਗੇਵਾਲਾ ਦੀ ਕਬੱਡੀ ਖਿਡਾਰਣ ਜਸਵੀਰ ਕੌਰ ਉਰਫ ਰਿੰਕੂ ਭੈਣੀ ਦੀ ਦਰਦਨਾਕ ਮੌਤ ਹੋ ਗਈ। ਖਿਡਾਰਣ ਰਿੰਕੂ ਭੈਣੀ ਟੂਰਨਾਮੈਂਟ ਵਿਚ ਹਿੱਸਾ ਲੈਣ ਜਾ ਰਹੀ ਸੀ ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਿਸ ਨੇ ਧਾਰਾ 174 ਤਹਿਤ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕਬੱਡੀ ਖਿਡਾਰਣ ਆਪਣੇ ਸਹੁਰੇ ਨਾਲ ਐਕਟਿਵਾ ‘ਤੇ ਦੋਲੇਵਾਲਾ ‘ਚ ਚੱਲ ਰਹੇ ਕਬੱਡੀ ਟੂਰਨਾਮੈਂਟ ‘ਚ ਜਾ ਰਹੀ ਸੀ ਕਿ ਰਸਤੇ ‘ਚ ਟੋਇਆ ਆ ਗਿਆ। ਰਿੰਕੂ ਸੜਕ ਦੇ ਵਿਚਕਾਰ ਡਿੱਗ ਕੇ ਟਰੈਕਟਰ ਥੱਲੇ ਆ ਗਈ, ਜਿਸ ਕਾਰਨ ਉਸ ਦੀ ਮੌ.ਤ ਹੋ ਗਈ। ਰਿੰਕੂ ਭੈਣੀ ਦੀ ਮੌਤ ਤੋਂ ਬਾਅਦ ਮੋਗਾ ਦੇ ਪਿੰਡ ਮੰਗੇਵਾਲਾ ‘ਚ ਸੋਗ ਦੀ ਲਹਿਰ ਛਾ ਗਈ ਹੈ।


Filed under