ਕੇਜਰੀਵਾਲ ਦੀ ਪੰਜਾਬ ਦੇ ਅਫਸਰਾਂ ਨਾਲ ਬੈਠਕ , ਵਿਰੋਧੀਆਂ ਕੀਤਾ ਬਵਾਲ

ਜਲੰਧਰ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਮੁੱਖ ਸਕੱਤਰ ਸਮੇਤ ਹੋਰ ਅਫਸਰਾਂ ਦੀ ਦਿੱਲੀ ਚ ਬੁਲਾਈ ਗਈ ਬੈਠਕ ਨਾਲ ਪੰਜਾਬ ਦੇ ਵਿੱਚ ਬਵਾਲ ਹੋ ਗਿਆ ਹੈ । ‘ਆਪ’ ਸਰਕਾਰ ਦੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਚ ਕੇਜਰੀਵਾਲ ਦਿੱਲੀ ਬੈਠੇ ਪੰਜਾਬ ਦੀ ਸਰਕਾਰ ਚਲਾ ਰਹੇ ਹਨ ।ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਮੁਫਤ ਬਿਜਲੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਕੇਜਰੀਵਾਲ ਵਲੋਂ ਉਕਤ ਬੈਠਕ ਬੁਲਾਈ ਗਈ ਹੈ । ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਸਰਕਾਰ ਦੀ ਮਦਦ ਕੀਤੀ ਜਾ ਰਹੀ ਹੈ ।

ਕਾਂਗਰਸੀ ਨੇਤਾ ਸੁਖਪਾਲ ਖਹਿਰਾ , ਅਕਾਲੀ ਦਲ ਤੋਂ ਡਾਕਟਰ ਦਲਜੀਤ ਚੀਮਾ ,ਭਾਰਤੀ ਜਨਤਾ ਪਾਰਟੀ ਤੋਂ ਮਨਜਿੰਦਰ ਸਿਰਸਾ ਅਤੇ ‘ਆਪ’ ਦੇ ਸਾਬਕਾ ਐੱਮ.ਪੀ ਡਾਕਟਰ ਧਰਮਵੀਰ ਗਾਂਧੀ ਨੇ ਅਰਵਿਮਦ ਕੇਜਰੀਵਾਲ ਅਤੇ ਸੀ.ਐੱਮ ਭਗਵੰਤ ਮਾਨ ਨੂੰ ਅੱਡੇ ਹੱਥੀ ਲਿਆ ਹੈ ।ਸਾਰਿਆਂ ਨੇਤਾਵਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਦੀ ਇਸ ਬੈਠਕ ਨਾਲ ਇਹੇ ਸਾਫ ਹੋ ਗਿਆ ਹੈ ਕਿ ਕੇਜਰੀਵਾਲ ਹੀ ਪੰਜਾਬ ਦੀ ਸਰਕਾਰ ਚਲਾ ਰਹੇ ਹਨ ।ਜਦਕਿ ਭਗਵੰਤ ਮਾਨ ਸਿਰਫ ਡੰਮੀ ਸੀ.ਐੱਮ ਹਨ । ਵਿਰੋਧੀ ਪੱਖ ਮੁਤਾਬਿਕ ਇਹ ਕਿਵੇਂ ਹੋ ਸਕਦਾ ਹੈ ਕਿ ਦੂਜੇ ਸੂਬੇ ਦਾ ਮੁੱਖ ਮੰਤਰੀ ਕਿਸੇ ਹੋਰ ਸੂਬੇ ਦੇ ਅਫਸਰਾਂ ਨੂੰ ਬੁਲਾ ਕੇ ਬੈਠਕ ਕਰੇ । ਕਾਂਗਰਸ ਦਾ ਕਹਿਣਾ ਹੈ ਕਿ ਜੇਕਰ ਮੁਫਤ ਬਿਜਲੀ ਹੀ ਦੇਣੀ ਹੈ ਤਾਂ ਸੀ.ਐੱਮ ਅਤੇ ਕੈਬਨਿਟ ਮੰਤਰੀ ਆਪਣੇ ਅਫਸਰਾਂ ਨਾਲ ਬੈਠਕ ਕਰ ਸਕਦੇ ਹਨ ।

ਭਾਜਪਾ ਅਤੇ ਅਕਾਲੀ ਦਲ ਨੇ ਇਸ ਨੂੰ ‘ਆਪ’ ਦਾ ਬਦਲਾਅ ਦੱਸਿਆ ਹੈ । ਉਨ੍ਹਾਂ ਕਿਹਾ ਕਿ ਸਾਫ ਹੋ ਗਿਆ ਹਹੈ ਕਿ ਪੰਜਾਬ ਦੀ ਸਰਕਾਰ ਕਿੰਨਾ ਕੁ ਖੁਦ ਮੁਖਤਿਆਰ ਹੈ ।ਤੁਹਾਨੂੰ ਦੱਸ ਦਈਏ ਕਿ ਚੋਣਾ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲ਼ਾਨ ਕੀਤਾ ਸੀ । ਹੁਣ ਸਰਕਾਰ ਦਾ ਕਹਿਣਾ ਹੈ ਕਿ ਇਤਿਹਾਸਕ ਫੈਸਲਾ ਲਗਭਗ ਲਿਆ ਜਾ ਚੁੱਕਿਆ ਹੈ । ਓਧਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਅੱਜ ਦਿੱਲੀ ਚ ਹਨ । ਅੱਜ ਉਹ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ-ਰਾਸ਼ਟਰਪਤੀ ਵੈਂਕਏਆ ਨਾਇਡੁ ਨਾਲ ਮੁਲਾਕਾਤ ਕਰਣਗੇ ।