ਡੈਸਕ- ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਐਲਡੀਕੋ ਨੇੜੇ ਇੱਕ ਖੜੀ ਬੱਸ ਦੇ ਵਿੱਚ ਟਰੱਕ ਨੇ ਟੱਕਰ ਮਾਰ ਦਿੱਤੀ ਦੱਸ ਦੀਏ ਕਿ ਇਹ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ ਅਤੇ ਇਹ ਹਰਿਦਵਾਰ ਤੋਂ ਜੰਮੂ ਜਾ ਰਹੀ ਸੀ ਕਿ ਅਚਾਨਕ ਇਸ ਬੱਸ ਦਾ ਟਾਇਰ ਪੈਂਚਰ ਹੋ ਗਿਆ ਅਤੇ ਇਸ ਵਾਸਤੇ ਦਾ ਟਾਇਰ ਬਦਲਿਆ ਜਾ ਰਿਹਾ ਸੀ ਕਿ ਅਚਾਨਕ ਪਿੱਛੋਂ ਆ ਰਹੇ ਇੱਕ ਟਰੱਕ ਨੇ ਬੱਸ ਦੇ ਵਿੱਚ ਆਪਣਾ ਟਰੱਕ ਮਾਰ ਦਿੱਤਾ ਜਿਸ ਕਾਰਨ ਬਸ ਪਲਟ ਗਈ ਅਤੇ ਵਿੱਚ ਬੈਠੀਆਂ ਸਵਾਰੀਆਂ ਵੀ ਜ਼ਖਮੀ ਹੋ ਗਈਆਂ ਦੱਸਿਆ ਜਾ ਰਿਹਾ ਹੈ ਕਿ 15 ਤੋਂ 16 ਸਵਾਰੀਆਂ ਜ਼ਖਮੀ ਨੇ ਅਤੇ ਇਸ ਵਿੱਚ 40 ਤੋਂ 50 ਦੇ ਕਰੀਬ ਸਵਾਰੀਆਂ ਸਨ। ਉਧਰ ਜ਼ਖਮੀਆਂ ਨੂੰ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਸਮੇਤ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਧਰ ਬੱਸ ਦੇ ਕੰਡਕਟਰ ਦੇ ਦੱਸਣ ਮੁਤਾਬਿਕ ਇਹ ਹਾਦਸਾ ਰਾਤ ਕਰੀਬ 3 ਵਜੇ ਦਾ ਹੈ ਕਿਹਾ ਕਿ ਇਹ ਬਸ ਹਰਿਦੁਆਰ ਤੋਂ ਜੰਮੂ ਜਾ ਰਹੀ ਸੀ ਕਿ ਅਚਾਨਕ ਇਸ ਬੱਸ ਦਾ ਟਾਇਰ ਪੈਂਚਰ ਹੋ ਗਿਆ ਅਤੇ ਇਸਦਾ ਟਾਇਰ ਬਦਲਿਆ ਜਾ ਰਿਹਾ ਸੀ ਅਤੇ ਇੱਕ ਟਰੱਕ ਨੇ ਲਾਪਰਵਾਹੀ ਦੇ ਨਾਲ ਲਿਆਉਂਦੇ ਹੋਏ ਬੱਸ ਦੇ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਬਸ ਪਲਟ ਗਈ ਅਤੇ ਵਿੱਚ ਬੈਠੀਆਂ ਸਵਾਰੀਆਂ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਹਾਲਾਂਕਿ ਉਹਨਾਂ ਕਿਹਾ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ।
ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੀਤੀ ਰਾਤ ਦਾ ਮਾਮਲਾ ਹੈ ਕਿ ਐਲਡੀਕੋ ਸਟੇਟ ਨੇੜੇ ਬੱਸ ਦੇ ਟਾਇਰ ਬਦਲਣ ਸਮੇਂ ਇਹ ਹਾਦਸਾ ਹੋਇਆ ਹੈ ਉਹਨਾਂ ਕਿਹਾ ਕਿ ਇਸ ਵਿੱਚ 50 ਦੇ ਕਰੀਬ ਸਵਾਰੀਆਂ ਸਨ ਅਤੇ 15 ਦੇ ਕਰੀਬ ਜਖਮੀ ਨੇ ਅਤੇ ਇੱਕ ਵਿਅਕਤੀ ਦੀ ਉਹਨਾਂ ਕਿਹਾ ਮੌਤ ਹੋ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਟਰੱਕ ਦਾ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੈ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਹਾਦਸੇ ਤੋਂ ਬਾਅਦ ਜਖ਼ਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਤੋਂ ਬਾਅਦ 12 ਦੇ ਕਰੀਬ ਮਰੀਜ਼ਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ PGI ਵਿਖੇ ਰੈਫ਼ਰ ਕਰ ਦਿੱਤਾ। ਬਾਕੀ ਮਰੀਜ਼ਾਂ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ।