● On air now · ਟੀਵੀ ਪੰਜਾਬ

Punjabi News · Since 2013

Breaking

ਹੁਣ ਕੇਜਰੀਵਾਲ ਨੂੰ ਬਨਾਉਣਾ ਹੈ ਦੇਸ਼ ਦਾ ਪ੍ਰਧਾਨ ਮੰਤਰੀ- ਹਰਜੋਤ ਬੈਂਸ

ਚੰਡੀਗੜ੍ਹ- ਸ਼੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਯੂਵਾ ਨੇਤਾ ਹਰਜੋਤ ਬੈਂਸ ਭਗਵੰਤ ਮਾਨ ਦੀ ਕੈਬਨਿਟ ਚ ਮੰਤਰੀ ਬਣ ਗਏ ਹਨ।ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪਾਰਟੀ ਦੇ ਫਾਉਂਡਰ ਮੈਂਬਰਾਂ ਚੋ ਇਕ ਹਰਜੋਤ ਬੈਂਸ ਨੇ ਆਪਣੇ ਦਿੱਲ ਦੀ ਗੱਲ…


ਚੰਡੀਗੜ੍ਹ- ਸ਼੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਯੂਵਾ ਨੇਤਾ ਹਰਜੋਤ ਬੈਂਸ ਭਗਵੰਤ ਮਾਨ ਦੀ ਕੈਬਨਿਟ ਚ ਮੰਤਰੀ ਬਣ ਗਏ ਹਨ।ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪਾਰਟੀ ਦੇ ਫਾਉਂਡਰ ਮੈਂਬਰਾਂ ਚੋ ਇਕ ਹਰਜੋਤ ਬੈਂਸ ਨੇ ਆਪਣੇ ਦਿੱਲ ਦੀ ਗੱਲ ਜਨਤਾ ਅੱਗੇ ਜ਼ਾਹਿਰ ਕੀਤੀ ਹੈ।ਬੈਂਸ ਦਾ ਕਹਿਣਾ ਹੈ ਕਿ ਦਿੱਲੀ ਤੋਂ ਬਾਅਦ ਪਾਰਟੀ ਨੇ ਵੱਡੇ ਫਤਵੇ ਨਾਲ ਪੰਜਾਬ ‘ਚ ਸਰਕਾਰ ਬਣਾਈ ਹੈ।ਇਸ ਤੋਂ ਬਾਅਦ ਅੱਗੇ ਹਿਮਾਚਲ ਅਤੇ ਸਾਰੇ ਦੇਸ਼ ਚ ਪਾਰਟੀ ਆਪਣੀ ਮਜ਼ਬੁਤ ਪਕੜ ਬਣਾਵੇਗੀ.ਬੈਂਸ ਦਾ ਕਹਿਣਾ ਹੈ ਕਿ 2024 ਚ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ।

31 ਸਾਲਾ ਹਰਜੋਤ ਬੈਂਸ ਦਾ ਕਹਿਣਾ ਹੈ ਕਿ ਰਿਵਾਇਤੀ ਪਾਰਟੀਆਂ ਵਲੋਂ ਦੇਸ਼ ਨੂੰ ਲੁੱਟਣ ਦਾ ਹੀ ਕੰਮ ਕੀਤਾ ਗਿਆ ਹੈ।ਆਮ ਆਦਮੀ ਪਾਰਟੀ ਆਪਣਾ ਦਿੱਲੀ ਮਾਡਲ ਪੂਰੇ ਦੇਸ਼ ਚ ਲਾਗੂ ਕਰਕੇ ਦਿੱਲੀ ਤੋਂ ਹੀ ਦੇਸ਼ ਨੂੰ ਚਲਾਵੇਗੀ।ਬੈਂਸ ਦਾ ਕਹਿਣਾ ਹੈ ਕਿ ‘ਆਪ’ ਲੋਕਾਂ ਦੇ ਦਰਦ ਨੂੰ ਸਮਝਦੀ ਹੈ।

ਉੱਥੇ ਪੰਜਾਬ ਦੀ ਗੱਲ ਕਰਦਿਆਂ ਬੈਂਸ ਨੇ ਕਿਹਾ ਕਿ ਚਾਹੇ ਉਨ੍ਹਾਂ ਨੂੰ ਅਜੇ ਕੋਈ ਵਿਭਾਗ ਨਹੀਂ ਦਿੱਤਾ ਗਿਆ ਹੈ।ਪਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾੳਣਗੇ।ਬੈਂਸ ਨੇ ਕਿਹਾ ਕਿ ਅੱਜ ਦੀ ਕੈਬਨਿਟ ਚ ਸਰਕਾਰ ਵੱਡੇ ਫੈਸਲੇ ਲਵੇਗੀ।


Filed under