ਪੰਜਾਬ ‘ਚ ਸਸਤੀ ਹੋਵੇਗੀ ਸ਼ਰਾਬ ,ਅੱਜ ਲੱਗੇਗੀ ਕੈਬਨਿਟ ਦੀ ਮੁਹਰ

ਚੰਡੀਗੜ੍ਹ- ਪੰਜਾਬ ਦੇ ਲੋਕਾਂ ਨੂੰ ਹੁਣ ਸਸਤੀ ਸ਼ਰਾਬ ਮਿਲਣ ਜਾ ਰਹੀ ਹੈ । ਪੰਜਾਬ ਕੈਬਨਿਟ ਦੀ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ’ਚ ਨਵੀਂ ਸ਼ਰਾਬ ਨੀਤੀ ਤੇ ਬਜਟ ਸੈਸ਼ਨ ਬਲਾਉਣ ’ਤੇ ਮੁਹਰ ਲੱਗ ਸਕਦੀ ਹੈ। ਹਾਲਾਂਕਿ ਸੋਮਵਾਰ ਦੇਰ ਸ਼ਾਮ ਤਕ ਕੈਬਨਿਟ ਮੀਟਿੰਗ ਦਾ ਏਜੰਡਾ ਜਾਰੀ ਨਹੀਂ ਹੋ ਸਕਿਆ ਪਰ ਸੂਤਰ ਦੱਸਦੇ ਹਨ ਕਿ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ’ਚ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਪੰਜਾਬ ਵਜ਼ਾਰਤ ਦੀ ਮੀਟਿੰਗ ਪਿਛਲੇ ਮਹੀਨੇ 30 ਮਈ ਨੂੰ ਹੋਣੀ ਸੀ, ਪਰ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਹੋਣ ਕਾਰਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ।

ਮਿਲੀ ਜਾਣਕਾਰੀ ਮੁਤਾਬਿਕ ‘ਆਪ’ ਸਰਕਾਰ ਦੀ ਨਵੀਂ ਨੀਤੀ ਮੁਤਾਬਿਕ ਪੰਜਾਬ ਚ ਸ਼ਰਾਬ 20 % ਤਕ ਸਸਤੀ ਹੋ ਜਾਵੇਗੀ । ਸਰਕਾਰ ਦਾ ਮੰਨਣਾ ਹੈ ਕਿ ਗੁਆਂਢੀ ਸੂਬਿਆਂ ਚ ਸ਼ਰਾਬ ਸਸਤੀ ਹੋਣ ਕਾਰਨ ਪੰਂਜਾਬ ਚ ਰੋਜ਼ਾਨਾ ਲੱਖਾਂ ਦੀ ਸ਼ਰਾਬ ਤਸਕਰੀ ਹੁੰਦੀ ਹੈ । ਸ਼ਰਾਬ ਸਸਤੀ ਹੋਣ ਨਾਲ ਸੂਬੇ ਦਾ ਖਜ਼ਾਨਾ ਭਰੇਗਾ । ਸਰਕਾਰ ਆਂਧਰਾ ਪ੍ਰਦੇਸ਼ ਦੀ ਤਰਜ਼ ‘ਤੇ ਲਿਕਰ ਪਾਲਿਸੀ ਲਿਆਣਾ ਚਾਹੁੰਦੀ ਹੈ ।

ਇਸਦੇ ਨਾਲ ਸੂਬੇ ਚ ਅੰਗਰੇਜੀ ਸ਼ਰਾਬ ਅਤੇ ਬੀਅਰ ਦਾ ਕੋਟਾ ਖਤਮ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ ।ਪਹਿਲਾਂ ਵਿਭਾਗ ਵਲੋਂ ਜਾਰੀ ਕੌਟੇ ਦੇ ਹਿਸਾਬ ਨਾਲ ਹੀ ਠੇਕੇਦਾਰਾਂ ਨੂੰ ਸ਼ਰਾਬ ਵੇਚਨੀ ਪੈਂਦੀ ਸੀ ।ਹੁਣ ਸਿਰਫ ਦੇਸੀ ਸ਼ਰਾਬ ਦਾ ਹੀ ਕੋਟਾ ਜਾਰੀ ਹੋਵੇਗਾ ।