, , , , ,

ਪਾਕਿਸਤਾਨੀ ਕੁੜੀ ਨਾਲ ਵਿਆਹ ਕਰਵਾਉਣ ਲਈ ਪੰਜਾਬੀ ਮੁੰਡੇ ਨੇ ਪੀਐਮ ਮੋਦੀ ਨੂੰ ਲਾਈ ਗੁਹਾਰ

ਬਟਾਲਾ- ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਨੂੰ ਪਿਆਰ ਹੁੰਦਾ ਹੈ ਤਾਂ ਉਹ ਨਾ ਤਾਂ ਜਾਤ-ਪਾਤ ਦੇਖਦਾ ਹੈ ਅਤੇ ਨਾ ਹੀ ਕੋਈ ਸਰਹੱਦ ਨੂੰ। ਅਕਸਰ ਅਸੀਂ ਪਾਕਿ-ਭਾਰਤ ਨੌਜਵਾਨਾਂ ‘ਚ ਪਿਆਰ ਦਾ ਫੁੱਲ ਖਿੜਣ ਦੀਆਂ ਖ਼ਬਰਾਂ ਪੜ੍ਹਦੇ ਸੁਣਦੇ ਹਾਂ। ਇਸ ਦੇ ਨਾਲ ਹੀ ਕਈਆਂ ਦਾ ਪਿਆਰ ਪਰਵਾਨ ਵੀ ਚੜਿਆ ਹੈ। ਦੱਸ ਦਈਏ ਕਿ ਹੁਣ ਇਸ ਪਿਆਰ ਦੇ ਬੀਜ ਨੇ ਇੱਕ ਵਾਰ ਫਿਰ ਤੋਂ ਸਰਹੱਦਾਂ ਟੱਪੀਆਂ ਹਨ।

ਹਾਸਲ ਜਾਣਕਾਰੀ ਮੁਤਾਬਕ ਪਾਕਿਸਤਾਨ ‘ਚ ਰਹਿ ਰਹੀ ਮੰਗੇਤਰ ਦਾ ਵੀਜ਼ਾ ਵਾਰ-ਵਾਰ ਰਿਫਿਊਜ਼ ਹੋਣ ਤੋਂ ਬਾਅਦ ਬਟਾਲਾ ਦੇ ਇੱਕ ਵਕੀਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਗੁਹਾਰ ਲਗਾਈ ਹੈ। ਵਕੀਲ ਨੇ ਕਿਹਾ ਕਿ ਉਸ ਨੂੰ ਉਸ (ਵਕੀਲ) ਦੇ ਪਿਆਰ ਨਾਲ ਮਿਲਾਇਆ ਜਾਵੇ। ਨਾਲ ਹੀ ਵਕੀਲ ਨੇ ਕਿਹਾ ਕਿ ਜੇਕਰ ਉਸ ਦੀ ਮੰਗੇਤਰ ਨੂੰ ਵੀਜ਼ਾ ਮਿਲ ਜਾਂਦਾ ਹੈ ਤਾਂ ਪਿਛਲੇ 6 ਸਾਲਾਂ ਦੇ ਪਿਆਰ ਨੂੰ ਦਿਸ਼ਾ ਮਿਲ ਸਕਦੀ ਹੈ।

ਦੱਸ ਦਈਏ ਕਿ ਬਟਾਲਾ ਦੇ ਇਸ ਵਕੀਲ ਦਾ ਨਾਂਅ ਨਮਨ ਲੂਥਰਾ ਹੈ। ਵੰਡ ਵੇਲੇ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ ਪਰ ਬਾਕੀ ਰਿਸ਼ਤੇਦਾਰ ਪਾਕਿਸਤਾਨ ਵਿਚ ਹੀ ਰਹੇ। 2016 ਵਿਚ ਉਹ ਆਪਣੀ ਮਾਂ ਅਤੇ ਭੈਣ ਨਾਲ ਪਾਕਿਸਤਾਨ ਗਿਆ। ਜਿੱਥੇ ਉਸ ਦੀ ਮੁਲਾਕਾਤ ਸ਼ਾਹਨੀਲ ਜਾਵੇਦ ਨਾਲ ਹੋਈ। ਉਨ੍ਹਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਤੇ ਦੋਵਾਂ ਨੇ ਮੰਗਣੀ ਕਰਵਾ ਲਈ।

2018 ਵਿਚ ਸ਼ਾਹਨੀਲ ਆਪਣੇ ਪਰਿਵਾਰ ਨਾਲ ਪੰਜਾਬ ਆਈ ਸੀ ਪਰ ਉਸ ਤੋਂ ਬਾਅਦ ਉਸ ਦੀ ਮੰਗੇਤਰ ਦਾ ਵੀਜ਼ਾ ਵਾਰ-ਵਾਰ ਰਿਫਿਊਜ਼ ਹੋ ਰਿਹਾ ਹੈ। ਨਮਨ ਨੇ ਪਿਛਲੇ ਦਿਨੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ। ਜਿੱਥੇ ਉਸ ਦੀ ਮੰਗੇਤਰ ਪਰਿਵਾਰ ਸਮੇਤ ਲਾਹੌਰ ਤੋਂ ਪਹੁੰਚੀ। ਦੋਵੇਂ ਮਿਲੇ ਅਤੇ ਦੋਵਾਂ ਨੇ ਭਵਿੱਖ ਬਾਰੇ ਵੀ ਗੱਲ ਕੀਤੀ।

ਹੁਣ ਨਮਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮੰਗੇਤਰ ਨੂੰ ਭਾਰਤ ਦਾ ਵੀਜ਼ਾ ਦਿੱਤਾ ਜਾਵੇ ਤਾਂ ਜੋ ਦੋਵੇਂ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰ ਸਕਣ।

Corrections

Spotted an error in this story? Email contact@tvpunjab.com. We correct at the same prominence as the original.

More from TV Punjab