● On air now · ਟੀਵੀ ਪੰਜਾਬ

Punjabi News · Since 2013

Breaking

ਮਹਿੰਗਾਈ ਦੀ ਮਾਰ: ਕਮਰਸ਼ੀਅਲ L.P.G ਸਿਲੰਡਰ ਦੇ ਰੇਟ ‘ਚ 25 ਰੁਪਏ ਦਾ ਇਜ਼ਾਫਾ

ਡੈਸਕ- ਅੱਜ ਸਵੇਰੇ ਹੀ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ LPG ਗੈਸ ਸਿਲੰਡਰ ਦੀਆਂ ਕੀਮਤਾਂ ਫਿਰ ਤੋਂ ਵੱਧ ਗਈਆਂ ਹਨ। ਕੀਮਤਾਂ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। IOCL ਦੀ ਵੈੱਬਸਾਈਟ ‘ਤੇ ਕਮਰਸ਼ੀਅਲ…


ਡੈਸਕ- ਅੱਜ ਸਵੇਰੇ ਹੀ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ LPG ਗੈਸ ਸਿਲੰਡਰ ਦੀਆਂ ਕੀਮਤਾਂ ਫਿਰ ਤੋਂ ਵੱਧ ਗਈਆਂ ਹਨ। ਕੀਮਤਾਂ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ।

IOCL ਦੀ ਵੈੱਬਸਾਈਟ ‘ਤੇ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਗਏ ਹਨ ਜੋ ਅੱਜ ਤੋਂ ਲਾਗੂ ਹੋ ਗਏ ਹਨ। ਦਿੱਲੀ ਵਿਚ ਹੁਣ LPG ਸਿਲੰਡਰ 1795 ਰੁਪਏ ਵਿਚ ਮਿਲੇਗਾ ਜਦੋਂ ਕਿ ਮੁੰਬਈ ਵਿਚ ਕੀਮਤ 1749 ਰੁਪਏ ਹੋਵੇਗੀ। ਕੋਲਕਾਤਾ ਵਿਚ ਰੇਟ 1911 ਰੁਪਏ ਹੋ ਗਿਆ। ਰਾਹਤ ਦੀ ਗੱਲ ਹੈ ਕਿ ਘਰੇਲੂ ਸਿਲੰਡਰ ਦੇ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਆਖਰੀ ਵਾਰ ਘਰੇਲੂ ਸਿਲੰਡਰ ਦੇ ਰੇਟ ਅਗਸਤ ਵਿਚ ਬਦਲੇ ਗਏ ਸਨ। 30 ਅਗਸਤ 2023 ਨੂੰ ਇਨ੍ਹਾਂ ਦੀਆਂ ਕੀਮਤਾਂ ਵਿਚ 200 ਰੁਪਏ ਦੀ ਕਟੌਤੀ ਕੀਤੀ ਗਈ ਸੀ। LPG ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਿਚ ਵਾਧਾ ਉਸ ਸਮੇਂ ਹੋਇਆ ਹੈ ਜਦੋਂ ਕਿ ਸਰਕਾਰ ਨੇ ਘਰੇਲੂ ਕੁਦਰਤੀ ਗੈਸ ਦੇ ਰੇਟ ਵਧਾਉਣ ਦਾ ਫੈਸਲਾ ਕੀਤਾ। ਘਰੇਲੂ ਕੁਦਰਤੀ ਗੈਸ ਦੇ ਰੇਟ ਵਧਾ ਕੇ 8.17 ਡਾਲਰ ਪ੍ਰਤੀ ਮਿਲੀਅਨ ਮੀਟਰਕ ਬ੍ਰਿਟੀਸ਼ਨ ਥਰਮਲ ਯੂਨਿਟਸ ਕਰ ਦਿੱਤਾ ਗਿਆ ਹੈ ਜੋ ਇਸ ਦੇ ਪਿਛਲੇ ਮਹੀਨੇ 7.85 ਡਾਲਰ ਪ੍ਰਤੀ mmBtu ਸੀ।

ਕਮਰਸ਼ੀਅਲ LPG ਸਿਲੰਡਰ ਦੇ ਨਾਲ-ਨਾਲ ਤੇਲ ਕੰਪਨੀਆਂ ਨੇ ਜੈੱਟ ਫਿਊਲ ਦੀਆਂ ਕੀਮਤਾਂ ਵਿਚ ਵੀ ਵਾਧਾ ਕੀਤਾ ਹੈ। ਲਗਾਤਾਰ 4 ਵਾਰ ਕੀਮਤਾਂ ਵਿਚ ਕਟੌਤੀ ਦੇ ਬਾਅਦ ਇਹ ਵਾਧਾ ਹੋਇਆ ਹੈ। ਹਵਾਈ ਈਂਧਣ ਦੀਆਂ ਵਧੀਆਂ ਹੋਈਆਂ ਨਵੀਆਂ ਦਰਾਂ ਵੀ ਅੱਜ ਤੋਂ ਲਾਗੂ ਹੋਣਗੀਆਂ।


Filed under