ਜਰਮਨੀ ‘ਚ ਰਚੀ ਗਈ ਸੀ ਬੰਬ ਧਮਾਕੇ ਦੀ ਸਾਜਿਸ਼,ਮੁੱਖ ਮੁਲਜ਼ਮ ਕਾਬੂ

ਜਲੰਧਰ- ਬੀਤੀ 23 ਦਸੰਬਰ ਨੂੰ ਲੁਧਿਆਣਾ ਦੀ ਕਚਹਿਰੀ ਚ ਹੋਏ ਬੰਦ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਜਰਮਨੀ ‘ਚ ਕਾਬੂ ਕਰ ਲਿਆ ਗਿਆ ਹੈ.ਸਿੱਖ ਫਾਰ ਜਸਟਿਸ ਨਾਲ ਜੂੜੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ.ਘਟਨਾਸਥਲ ਤੋਂ ਮਿਲੇ ਡੌਂਗਲ ਰਾਹੀਂ ਮੁਲਤਾਨੀ ਬਾਰੇ ਪੁਲਿਸ ਨੂੰ ਇਨਪੁਟ ਮਿਲੇ ਸਨ.ਮਿਰਤਕ ਗਗਨਦੀਪ ਵਲੋਂ ਕਈ ਜਰਮਨੀ ਵਿਖੇ ਜਸਵਿੰਦਰ ਮੁਲਤਾਨੀ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਸੀ.

ਭਾਰਤੀ ਏਜੰਸੀਆਂ ਵਲੋਂ ਇਸਦੀ ਪੂਸ਼ਟੀ ਕਰਨ ਉਪਰੰਤ ਭਾਰਤੀ ਸਰਕਾਰ ਵਲੋਂ ਜਰਮਨੀ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ.ਪੁਲਿਸ ਨੂੰ ਪੁਖਤਾ ਸਬੂਤ ਦੇਣ ਉਪਰੰਤ ਜਰਮਨ ਦੀ ਪੁਲਿਸ ਨੇ ਕਾਰਵਾਈ ਕਰ ਮੁਲਤਾਨੀ ਨੂੰ ਗ੍ਰਿਫਤਾਰ ਕੀਤਾ.ਮਿਲੀ ਜਾਣਕਾਰੀ ਮੁਤਾਬਿਕ ਮੁਲਤਾਨੀ ਦਿੱਲੀ ਅਤੇ ਮੁੰਬਈ ਵਿੱਚ ਵੀ ਧਮਾਕੇ ਕਰਨ ਦੀ ਯੋਜਨਾ ਬਣਾ ਰਿਹਾ ਸੀ.
ਮਿਲੀ ਜਾਣਕਾਰੀ ਮੁਤਾਬਿਕ 45 ਸਾਲਾ ਜਸਵਿੰਦਰ ਮੁਲਤਾਨੀ ਪੰਜਾਬ ਦੇ ਹੁਸਿਆਰਪੁਰ ਦਾ ਵਸਨੀਕ ਹੈ.ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਪਤਵੰਤ ਸਿੰਘ ਪੰਨੂ ਨਾਲ ਇਸਦੀ ਨੇੜਤਾ ਹੈ.ਫੈਡਰਲ ਪੁਲਿਸ ਵਲੋਂ ਇਸਦੀ ਗ੍ਰਿਫਤਾਰੀ ਕਰ ਇਸਤੋਂ ਹੋਰ ਜਾਣਕਾਰੀ ਇਕੱਤਰ ਕਰ ਰਹੀ ਹੈ.