● On air now · ਟੀਵੀ ਪੰਜਾਬ

Punjabi News · Since 2013

Breaking

ਲੁਧਿਆਣਾ ਅਦਾਲਤ ਕੰਪਲੈਕਸ ‘ਚ ਵੱਡਾ ਧਮਾਕਾ,ਇੱਕ ਦੀ ਮੋਤ,ਕਈ ਜ਼ਖਮੀ

ਲੁਧਿਆਣਾ- ਪੰਜਾਬ ਚ ਟਿਫਿਨ ਬੰਬ ਦੀ ਦਸਤਕ ਤੋਂ ਬਾਅਦ ਹੁਣ ਸੂਬੇ ਚ ਧਮਾਕੇ ਹੋਣੇ ਸ਼ੁਰੂ ਹੋ ਗਏ ਨੇ.ਮੰਦਭਾਗੀ ਖਬਰ ਲੁਧਿਆਣਾ ਤੋਂ ਆ ਰਹੀ ਹੈ.ਇੱਥੋਂ ਦੇ ਅਦਾਲਤ ਕੰਪਲੈਕਸ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ.ਖਬਰ ਲਿਖੇ ਜਾਣ ਤੱਕ ਇੱਕ  ਮੌਤ ਦੀ…


ਲੁਧਿਆਣਾ- ਪੰਜਾਬ ਚ ਟਿਫਿਨ ਬੰਬ ਦੀ ਦਸਤਕ ਤੋਂ ਬਾਅਦ ਹੁਣ ਸੂਬੇ ਚ ਧਮਾਕੇ ਹੋਣੇ ਸ਼ੁਰੂ ਹੋ ਗਏ ਨੇ.ਮੰਦਭਾਗੀ ਖਬਰ ਲੁਧਿਆਣਾ ਤੋਂ ਆ ਰਹੀ ਹੈ.ਇੱਥੋਂ ਦੇ ਅਦਾਲਤ ਕੰਪਲੈਕਸ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ.ਖਬਰ ਲਿਖੇ ਜਾਣ ਤੱਕ ਇੱਕ  ਮੌਤ ਦੀ ਜਾਣਕਾਰੀ ਮਿਲੀ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਨੇ.ਜੱਜ ਸ਼ਵੇਤਾ ਦਾਸ ਦੀ ਅਦਾਲਤ ਦੇ ਨਾਲ ਲਗਦੇ ਬਾਥਰੂਮ ਚ ਇਹ ਧਮਾਕਾ ਹੋਇਆ ਹੈ.

ਮਿਲੀ ਜਾਣਾਕਰੀ ਮੁਤਾਬਿਕ ਇਹ ਧਮਾਕਾ ਕੋਰਟ ਕੰਪਲੈਕਸ ਦੀ ਤੀਜੀ ਮੰਜ਼ਿਲ ‘ਤੇ ਹੋਇਆ ਹੈ.ਧਮਾਕਾ ਇਨ੍ਹਾ ਕੁ ਜ਼ਬਰਦਸਤ ਸੀ ਕੀ ਕੰਪਲੈਕਸ ਦੀ ਇਮਾਰਤ ਨੁਕਸਾਨੀ ਗਈ ਹੈ,ਦੀਵਾਰਾਂ ਢਿੱਗ ਗਈਆਂ ਹਨ ਅਤੇ ਕਈ ਲੋਕ ਇਸਦੇ ਮਲਬੇ ਹੇਠ ਆ ਗਏ ਨੇ.ਧਮਾਕੇ ਦੇ ਨਾਲ ਪੂਰੀ ਇਮਾਰਤ ਚ ਤਰੇੜਾਂ ਆ ਗਈਆਂ.


Filed under