Toronto- ਟੋਰਾਂਟੋ ’ਚ ਅੱਜ ਦਿਨ-ਦਿਹਾੜੇ ਚਾਕੂ ਮਾਰ ਕੇ ਇੱਕ 60 ਸਾਲਾ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਸਵੇਰੇ 10.20 ਵਜੇ ਸ਼ਹਿਰ ਦੇ ਕੋਕਸਵੈੱਲ ਐਵੇਨਿਊ ਅਤੇ ਡੰਡਾਸ ਸਟਰੀਟ ਦੇ ਪੂਰਬੀ ਇਲਾਕੇ ’ਚ ਚਾਕੂਬਾਜ਼ੀ ਦੀ ਘਟਨਾ ਦੀ ਜਾਣਕਾਰੀ ਮਿਲੀ। ਇੰਸਪੈਕਟਰ ਸੁਜ਼ੈਨ ਰੇਡਮੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉੱਥੇ ਉਨ੍ਹਾਂ ਨੂੰ ਪੀਤੜ ਗੰਭੀਰ ਹਾਲਤ ਮਿਲਿਆ। ਇਸ ਚੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਰੇਡਮੈਨ ਨੇ ਦੱਸਿਆ ਕਿ ਇਸ ਪੂਰੇ ਮਾਮਲੇ ’ਚ ਸ਼ੱਕੀ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਪੀੜਤ ਅਤੇ ਸ਼ੱਕੀ ਵਿਚਾਲੇ ਕੋਈ ਰਿਸ਼ਤਾ ਸੀ।
ਟੋਰਾਂਟੋ ’ਚ ਦਿਨ-ਦਿਹਾੜੇ ਚਾਕੂ ਮਾਰ ਕੇ 60 ਸਾਲਾ ਵਿਅਕਤੀ ਦੀ ਹੱਤਿਆ
