ਅੱਜ ਪੀ.ਐੱਮ ਮੋਦੀ ਨੂੰ ਮਿਲਣਗੇ ਸੀ.ਐੱਮ ਮਾਨ , ਕਰਜ਼ ਮੁਆਫੀ ‘ਤੇ ਹੋਵੇਗੀ ਚਰਚਾ

ਜਲੰਧਰ- ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਭਗਵੰਤ ਮਾਨ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਣਗੇਂ ।ਇਹ ਇਕ ਰਸਮੀ ਮੁਲਾਕਾਤ ਹੋਵੇਗੀ ।ਇਸ ਤੋਂ ਪਹਿਲਾਂ ਦੋਵੇਂ ਨੇਤਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ‘ਤੇ ਵਧਾਈ ਦੇ ਚੁੱਕੇ ਹਨ ।

ਅਮੂਮਨ ਅਜਿਹੀਆਂ ਮੁਲਾਕਾਤਾਂ ਚ ਸੂਬਾ ਕੇਂਦਰ ਦੇ ਅੱਗੇ ਆਪਣੀਆਂ ਮੰਗਾ ਨੂੰ ਰਖਦਾ ਹੈ ।ਸੋ ਇਸ ਬੈਠਕ ਚ ਵੀ ਸੀ.ਐੱਮ ਮਾਨ ਕੁੱਝ ਅਜਿਹਾ ਹੀ ਕਰਣਗੇ ।ਪੰਜਾਬ ਦਾ ਕਰਜ਼ਾ ਹਮੇਸ਼ਾ ਤੋਂ ਹੀ ਮੁੱਖ ਮੁੱਦਾ ਰਿਹਾ ਹੈ ।ਅੱਤਵਾਦ ਵੇਲੇ ਦੌਰਾਨ ਪੰਜਾਬ ਸੂਬੇ ‘ਤੇ ਕੇਂਦਰ ਦਾ ਬਹੁਤ ਕਰਜ਼ਾ ਹੋ ਗਿਆ ਸੀ ।ਪੰਜਾਬ ਹਰ ਸਾਲ ਮੋਟੀ ਰਕਮ ਕੇਂਦਰ ਨੂੰ ਬਤੌਰ ਵਿਆਜ ਦਿੰਦਾ ਆ ਰਿਹਾ ਹੈ ।ਆਸ ਜਤਾਈ ਜਾ ਰਹੀ ਹੈ ਬਾਕਿ ਮੁੱਖ ਮੰਤਰੀਆਂ ਵਾਂਗ ਇਸ ਵਾਰ ਭਗਵੰਤ ਮਾਨ ਵੀ ਪ੍ਰਧਾਨ ਮੰਤਰੀ ਤੋਂ ਕਰਜ਼ੇ ਨੂੰ ਲੈ ਕੇ ਰਾਹਤ ਦੀ ਮੰਗ ਕਰ ਸਕਦੇ ਹਨ ।

ਪੰਜਾਬ ਚ ਕੇਂਦਰ ਦੇ ਦਖਲ ,ਬੀ.ਐੱਸ.ਐੱਫ ਦੇ ਵੱਧਦੇ ਅਧਿਕਾਰ ਖੇਤਰ ਅਤੇ ਬੀ.ਬੀ.ਐੱਮ.ਬੀ ਭੱਖਦੇ ਮੁੱਦੇ ਹਨ । ਜਿਨ੍ਹਾਂ ‘ਤੇ ਸੀ.ਐੱਮ ਮਾਨ ਪੰਜਾਬ ਦਾ ਪੱਖ ਰੱਖਣਗੇ ।ਇਸ ਤੋਂ ਇਲਾਵਾ ਬਾਰਡਰ ਸੂਬਾ ਹੋਣ ਦੇ ਚਲਦਿਆਂ ਸੁਰੱਖਿਆ ਅਤੇ ਨਸ਼ੇ ‘ਤੇ ਵੀ ਅਹਿਮ ਚਰਚਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ .