ਡਾਊਨਟਾਊਨ ਟੋਰਾਂਟੋ ’ਚ ਹੋਈ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ

Torontoਡਾਊਨਟਾਊਨ ਟੋਰਾਂਟੋ ’ਚ ਸੋਮਵਾਰ ਤੜਕਸਾਰ ਹੋਈ ਗੋਲੀਬਾਰੀ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਸੋਮਵਾਰ ਸਵੇਰੇ ਕਰੀਬ 4.50 ਵਜੇ ਟੋਰਾਂਟੋ ਦੀ ਕਾਲਜ ਸਟਰੀਟ ਅਤੇ ਸਪੈਡੀਨਾ ਐਵੇਨਿਊ ’ਤੇ ਬੁਲਾਇਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਕਾਲਜ ਸਟਰੀਟ ’ਤੇ ਇੱਕ ਬਹਿਸ ਨਾਲ ਸ਼ੁਰੂ ਹੋਈ, ਜਿਸ ’ਚ 2 ਤੋਂ 3 ਵਿਅਕਤੀ ਸ਼ਾਮਿਲ ਸਨ। ਇਸ ਮਗਰੋਂ ਉਹ ਆਪਸ ’ਚ ਬਹਿਸਦੇ-ਬਹਿਸਦੇ ਸਪੈਡੀਨਾ ਐਵੇਨਿਊ ਤੱਕ ਪਹੁੰਚ ਗਏ, ਜਿੱਥੇ ਕਿ ਇੱਕ ਵਿਅਕਤੀ ਨੇ ਬੰਦੂਕ ਕੱਢ ਲਈ ਅਤੇ ਉਸ ਵਲੋਂ 2 ਤੋਂ 3 ਰਾਊਂਡ ਫਾਇਰ ਕੀਤੇ ਗਏ। ਗੋਲੀਆਂ ਲੱਗਣ ਕਾਰਨ ਉਕਤ 40 ਸਾਲਾ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਉਸ ਦੀ ਮੌਤ ਹੋ ਗਈ।
ਹਾਲਾਂਕਿ ਪੁਲਿਸ ਨੇ ਪੀੜਤ ਅਤੇ ਸ਼ੱਕੀਆਂ ਦੀ ਪਹਿਚਾਣ ਨਹੀਂ ਦੱਸੀ ਹੈ ਪਰ ਪੁਲਿਸ ਨੇ ਸਪੈਡੀਨਾ ਐਵੇਨਿਊ ਦੇ ਸਟੋਰ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਟਨਾ ਦੇ ਸੰਬੰਧ ’ਚ ਆਪਣੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ।