ਜਲੰਧਰ- ਦੇਸ਼ ਚ ਕੋਰੋਨਾ ਦੀ ਤੀਜੀ ਲਹਿਰ ਦਾ ਪ੍ਰਕੋਪ ਸ਼ੁਰੂ ਹੋ ਗਿਆ ਹੈ.ਮਹਾਰਾਸ਼ਟਰ,ਗੋਆ,ਕੇਰਲਾ,ਕਰਨਾਟਕ ਅਤੇ ਮੱਧ ਪ੍ਰਦੇਸ਼ ਦੇ ਇਲਾਵਾ ਕਈ ਸੂਬਿਆਂ ਚ ਕੋਰੋਨਾ ਅਤੇ ਓਮੀਕ੍ਰੋਨ ਦੇ ਕੇਸ ਵੇਖਣ ਨੂੰ ਮਿਲ ਰਹੇ ਹਨ.ਇਸਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਸਖਤ ਹੁਕਮ ਜਾਰੀ ਕਰਦਿਆਂ ਹੋਈਆਂ ਸੂਬੇ ਚ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ.ਰਾਤ ਦਸ ਵਜੇ ਤੋਂ ਲੈ ਕੇ ਸਵੇਰ ਪੰਜ ਵਜੇ ਤੱਕ ਪੰਜਾਬ ਬੰਦ ਰਿਹਾ ਕਰੇਗਾ.ਸਰਕਾਰ ਨੇ 15 ਜਨਵਰੀ ਤੱਕ ਇਹ ਪਾਬੰਦੀਆਂ ਲਾਗੂ ਕੀਤੀਆਂ ਹਨ.ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ.ਵਿਦਿਅਕ ਅਦਾਰਿਆਂ,ਜਿੰਮ,ਸਿਨੇਮਾ ਹਾਲ ਅਤੇ ਜਨਤਕ ਥਾਵਾਂ ‘ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ.
Filed under

