ਫਿਲਪੀਨ ‘ਚ ਗੈਂਗਸਟਰ ਮਨਦੀਪ ਮਨਾਲੀ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮਨਦੀਪ ਮੋਗਾ ਦਾ ਰਹਿਣ ਵਾਲਾ ਸੀ ਤੇ ਕਈ ਸਾਲਾਂ ਤੋਂ ਫਿਲਪੀਨ ‘ਚ ਰਹਿ ਰਿਹਾ ਸੀ। ਗੈਂਗਸਟਰ ਮਨਦੀਪ ਗੈਂਗਸਟਰ ਗੋਲਡੀ ਬਰਾੜ ਦੀ ਦੁਸ਼ਮਣ ਦਵਿੰਦਰ ਬੰਬੀਹਾ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਦੋਵਾਂ ਧੜਿਆਂ ਵਿਚਕਾਰ ਕਾਫੀ ਲੰਬੇ ਸਮੇਂ ਤੋਂ ਦੁਸ਼ਮਣੀ ਚੱਲ ਰਹੀ ਸੀ। ਗੈਂਗ ਦੇ ਕਈ ਮੈਂਬਰ ਇਸੇ ਚੱਕਰ ‘ਚ ਆਪਣੀ ਜਾਨ ਗੁਆ ਚੁੱਕੇ ਹਨ। ਪੰਜਾਬ ਦਾ ਰਹਿਣ ਵਾਲੀ ਮਨਦੀਪ ਵੀ ਇਸ ਦਾ ਸ਼ਿਕਾਰ ਬਣ ਗਿਆ। ਉਸ ਨੂੰ ਕਿਸ ਵਜ੍ਹਾ ਨਾਲ ਮਾਰਿਆ ਗਿਆ, ਇਸ ਦੀ ਫਿਲਹਾਲ ਜਾਣਕਾਰੀ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਐਤਵਾਰ 29 ਮਈ ਨੂੰ ਉਸ ਵੇਲੇ ਸਦਮੇ ਨਾਲ ਹਿੱਲ ਗਈ ਜਦੋਂ ਮਸ਼ਹੂਰ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਸਾਹਮਣੇ ਆਈ।
Filed under

