● On air now · ਟੀਵੀ ਪੰਜਾਬ

Punjabi News · Since 2013

Breaking

ਮਨਜੀਤ ਸਿੰਘ ਜੀ.ਕੇ. ਚੋਣ ਜਿੱਤੇ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ. ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਇਹ ਜਿੱਤ 661 ਵੋਟਾਂ ਦੇ ਫਰਕ ਨਾਲ ਪ੍ਰਾਪਤ ਕੀਤੀ ਹੈ। ਗੀਤਾ ਕਾਲੋਨੀ ਤੋਂ ਬਾਦਲ ਧੜੇ ਦੇ ਸੁਖਵਿੰਦਰ…


ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ. ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਇਹ ਜਿੱਤ 661 ਵੋਟਾਂ ਦੇ ਫਰਕ ਨਾਲ ਪ੍ਰਾਪਤ ਕੀਤੀ ਹੈ। ਗੀਤਾ ਕਾਲੋਨੀ ਤੋਂ ਬਾਦਲ ਧੜੇ ਦੇ ਸੁਖਵਿੰਦਰ ਸਿੰਘ ਬੱਬਰ ਜੇਤੁ ਰਹੇ ਹਨ।

ਚੰਦਰ ਵਿਹਾਰ ਤੋਂ ਸਰਨਾ ਧੜੇ ਦੇ ਅਨੂਪ ਸਿੰਘ ਘੁੰਮਣ ਅੱਗੇ ਚੱਲ ਰਹੇ ਹਨ। ਵਿਕਾਸ ਪੁਰੀ ਤੋਂ ਸਰਨਾ ਧੜੇ ਦੇ ਅਮਰੀਕ ਸਿੰਘ ਜੇਤੂ ਰਹੇ ਹਨ ਜਦਕਿ ਪੰਜਾਬੀ ਹਲਕੇ ਤੋਂ ਹਰਵਿੰਦਰ ਸਿੰਘ ਸਰਨਾ ਮਨਜਿੰਦਰ ਸਿੰਘ ਸਿਰਸਾ ਤੋਂ 100 ਵੋਟਾਂ ਨਾਲ ਅੱਗੇ ਹਨ।

ਇਸੇ ਤਰਾਂ ਸ਼ਕਤੀ ਨਗਰ ਵਾਰਡ ਤੋਂ ਬਾਦਲ ਦਲ ਦੇ ਹਰਵਿੰਦਰ ਸਿੰਘ ਕੇ.ਪੀ. ਅੱਗੇ ਹਨ। ਸਿਵਿਲ ਲਾਈਨ ਤੋਂ ਬਾਦਲ ਦਲ ਦੇ ਜਸਬੀਰ ਸਿੰਘ ਜੱਸੀ ਅੱਗੇ ਹਨ। ਹਰੀ ਨਗਰ ਤੋਂ ਸਰਨਾ ਧੜੇ ਦੇ ਤਜਿੰਦਰ ਸਿੰਘ ਗੋਪਾ ਜੇਤੂ ਹਨ। ਬਾਦਲ ਧੜੇ ਦੇ ਜਸਮੇਨ ਸਿੰਘ ਨੋਨੀ ਵਿਵੇਕ ਵਿਹਾਰ ਦੇ ਵਾਰਡ ਨੰਬਰ 43 ਤੋਂ ਜੇਤੂ ਰਹੇ ਹਨ। ਉੱਥੇ ਹੀ ਪਰਵਿੰਦਰ ਸਿੰਘ ਲੱਕੀ ਨਵੀਨ ਸ਼ਾਹਦਰਾ ਵਾਰਡ ਨੰਬਰ 41 ਤੋਂ ਜੇਤੂ ਰਹੇ ਹਨ।

ਟੀਵੀ ਪੰਜਾਬ ਬਿਊਰੋ


Filed under