● On air now · ਟੀਵੀ ਪੰਜਾਬ

Punjabi News · Since 2013

Breaking

Maruti Jimny Price: ਆ ਗਈ ਮਾਰੂਤੀ ਸੁਜੁਕੀ ਦੀ ਨਵੀਂ SUV, ਜਾਣੋ ਕਿੰਨੀ ਹੋਵੇਗੀ ਕੀਮਤ

Maruti Suzuki Price: ਮਾਰੂਤੀ ਸੁਜ਼ੂਕੀ ਨੇ ਆਪਣੀ ਆਫਰੋਡਿੰਗ SUV Jimny ਲਾਂਚ ਕਰ ਦਿੱਤੀ ਹੈ। ਕੰਪਨੀ ਇਸ ਨੂੰ ਯੂਰਪੀ ਬਾਜ਼ਾਰਾਂ ‘ਚ ਪਹਿਲਾਂ ਹੀ ਵੇਚ ਰਹੀ ਹੈ। ਇਸ ਨੂੰ ਇਸ ਸਾਲ ਦੀ ਸ਼ੁਰੂਆਤ ‘ਚ ਦਿੱਲੀ ਆਟੋ ਐਕਸਪੋ ‘ਚ ਪੇਸ਼ ਕੀਤਾ ਗਿਆ ਸੀ।…


Maruti Suzuki Price: ਮਾਰੂਤੀ ਸੁਜ਼ੂਕੀ ਨੇ ਆਪਣੀ ਆਫਰੋਡਿੰਗ SUV Jimny ਲਾਂਚ ਕਰ ਦਿੱਤੀ ਹੈ। ਕੰਪਨੀ ਇਸ ਨੂੰ ਯੂਰਪੀ ਬਾਜ਼ਾਰਾਂ ‘ਚ ਪਹਿਲਾਂ ਹੀ ਵੇਚ ਰਹੀ ਹੈ। ਇਸ ਨੂੰ ਇਸ ਸਾਲ ਦੀ ਸ਼ੁਰੂਆਤ ‘ਚ ਦਿੱਲੀ ਆਟੋ ਐਕਸਪੋ ‘ਚ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਸੀ।

ਮਾਰੂਤੀ Jimny ਨੂੰ ਹੁਣ ਅਧਿਕਾਰਤ ਤੌਰ ‘ਤੇ ਭਾਰਤ ‘ਚ ਵਿਕਰੀ ਲਈ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਨਵੀਂ SUV ਦੇ ਟ੍ਰਿਮਸ ਵੇਰੀਐਂਟ ਅਤੇ ਉਨ੍ਹਾਂ ਦੀਆਂ ਕੀਮਤਾਂ ਦਾ ਵੀ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਨਵੀਂ ਮਾਰੂਤੀ ਜਿਮਨੀ ‘ਚ ਕੀ ਖਾਸ ਹੋਵੇਗਾ।

Maruti Suzuki Jimny Price: ਮਾਰੂਤੀ ਨੇ SUV ਕਾਰ Jimny ਦੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ। ਇਸਦੀ ਕੀਮਤ 12.74 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 15.05 ਲੱਖ ਰੁਪਏ ਤੱਕ ਜਾਂਦੀ ਹੈ। ਆਓ ਜਾਣਦੇ ਹਾਂ ਇਸ ਆਫਰੋਡ SUV ਕਾਰ ਦੀ ਖਾਸੀਅਤ ਕੀ ਹੈ।

ਮਾਰੂਤੀ ਸੁਜ਼ੂਕੀ ਦੀ ਕੰਪੈਕਟ SUV ਕਾਰ Jimny ਇਸ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਅੰਦਰੋਂ ਬਾਹਰੋਂ ਵੀ ਵੱਖਰੀ ਹੈ। ਮਾਰੂਤੀ ਸੁਜ਼ੂਕੀ ਦੀ ਪੰਜ ਦਰਵਾਜ਼ੇ ਵਾਲੀ ਜਿਮਨੀ ਵਿੱਚ 105hp, 1.5-ਲੀਟਰ ਪੈਟਰੋਲ ਇੰਜਣ ਹੈ।

ਮਾਰੂਤੀ Jimny ਨੇ ਇਸ ਨੂੰ 2 ਟ੍ਰਿਮਸ ਯਾਨੀ ਵੇਰੀਐਂਟ ‘ਚ ਲਾਂਚ ਕੀਤਾ ਹੈ। ਇੱਕ ਵੇਰੀਐਂਟ ਦਾ ਨਾਂ Zeta ਅਤੇ ਦੂਜੇ ਦਾ ਨਾਂ Alpha ਹੈ। Alpha ਟ੍ਰਿਮਸ ਵਿੱਚ LED ਹੈੱਡਲੈਂਪਸ, 9-ਇੰਚ ਟੱਚਸਕਰੀਨ, ਸਮਾਰਟਪਲੇ ਪ੍ਰੋ+ ਇਨਫੋਟੇਨਮੈਂਟ ਸਿਸਟਮ, ਕਰੂਜ਼ ਕੰਟਰੋਲ ਅਤੇ ਇੱਕ ਪ੍ਰੀਮੀਅਮ ਸਾਊਂਡ ਸਿਸਟਮ ਮਿਲਦਾ ਹੈ।

ਮਾਰੂਤੀ ਸੁਜ਼ੂਕੀ Jimny ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਕਾਰ ਵਿੱਚ 6 ਏਅਰਬੈਗ, ESP ਹਿੱਲ ਹੋਲਡ ਅਸਿਸਟ ਅਤੇ ਰਿਅਰ ਵਿਊ ਕੈਮਰਾ ਹੈ। Jimny ਬੁਲਿਸ਼ ਬਲੈਕ, ਕਾਇਨੇਟਿਕ ਯੈਲੋ ਅਤੇ ਪਰਲ ਆਰਕਟਿਕ ਵ੍ਹਾਈਟ ਵਿੱਚ ਆਉਂਦੀ ਹੈ।


Filed under