● On air now · ਟੀਵੀ ਪੰਜਾਬ

Punjabi News · Since 2013

Breaking

ਸਾਨ ਫਰਾਂਸਿਸਕੋ ਵਿਖੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈਆਂ ਕਈ ਇਮਾਰਤਾਂ

San Francisco- ਅੱਜ ਸਵੇਰੇ ਸਾਨ ਫਰਾਂਸਿਸਕੋ ਵਿਖੇ ਚਾਰ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਹ ਸਾਰੀਆਂ ਇਮਾਰਤ ਸੜ ਕੇ ਸੁਆਹ ਹੋ ਗਈਆਂ। ਸਾਨ ਫਰਾਂਸਿਸਕੋ ਫਾਇਰ ਵਿਭਾਗ ਦੇ ਲੈਫਟੀਨੈਂਟ ਜੋਨਾਥਰ ਬੈਕਸਟਰ ਨੇ ਦੱਸਿਆ ਅੱਗ ਲੱਗਣ ਤੋਂ ਬਾਅਦ 8 ਲੋਕਾਂ…


San Francisco- ਅੱਜ ਸਵੇਰੇ ਸਾਨ ਫਰਾਂਸਿਸਕੋ ਵਿਖੇ ਚਾਰ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਹ ਸਾਰੀਆਂ ਇਮਾਰਤ ਸੜ ਕੇ ਸੁਆਹ ਹੋ ਗਈਆਂ। ਸਾਨ ਫਰਾਂਸਿਸਕੋ ਫਾਇਰ ਵਿਭਾਗ ਦੇ ਲੈਫਟੀਨੈਂਟ ਜੋਨਾਥਰ ਬੈਕਸਟਰ ਨੇ ਦੱਸਿਆ ਅੱਗ ਲੱਗਣ ਤੋਂ ਬਾਅਦ 8 ਲੋਕਾਂ ਨੂੰ ਘਰੋਂ ਬੇਘਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜੋ ਕਿ ਰਾਹਤ ਵਾਲੀ ਗੱਲ ਹੈ। ਬੈਕਸਟਰ ਨੇ ਦੱਸਿਆ ਕਿ ਅੱਗ ਮੰਗਰਵਾਲ ਸਵੇਰੇ 6 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਲੱਗੀ ਅਤੇ ਦੋ ਘੰਟਿਆਂ ਦੇ ਅੰਦਰ ਇਸ ’ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਬਾਰੇ ’ਚ ਜਾਂਚ ਕੀਤੀ ਜਾ ਰਹੀ ਹੈ।


Filed under