ਮੀਕਾ ਸਿੰਘ ਨੇ ਖਰੀਦਿਆ ਨਿੱਜੀ ਟਾਪੂ, 7 ਕਿਸ਼ਤੀਆਂ ਅਤੇ 10 ਘੋੜਿਆਂ ਦਾ ਬਣੇ ਮਾਲਕ… ਪ੍ਰਸ਼ੰਸਕਾਂ ਨੇ ਕਿਹਾ ‘ਸਿੰਘ ਇਜ਼ ਕਿੰਗ’

ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਆਪਣੇ ਵਿਲੱਖਣ ਅੰਦਾਜ਼ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦਾ ਹਰ ਅੰਦਾਜ਼ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦਾ ਹੈ। ਹਾਲ ਹੀ ‘ਚ ਮੀਕਾ ਸਿੰਘ ‘ਸਵਯੰਵਰ: ਮੀਕਾ ਦੀ ਵੋਹਤੀ’ ‘ਚ ਆਪਣੀ ਦੋਸਤ ਅਕਾਂਕਸ਼ਾ ਪੁਰੀ ਨੂੰ ਵਿਆਹ ਲਈ ਚੁਣਨ ਕਰਕੇ ਸੁਰਖੀਆਂ ‘ਚ ਆਏ ਸਨ। ਮੀਕਾ ਸਿੰਘ ਇਕ ਅਜਿਹਾ ਗਾਇਕ ਹੈ ਜਿਸ ਦੇ ਸੁਪਰਹਿੱਟ ਗੀਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਹੁਣ ਮੀਕਾ ਸਿੰਘ ਨੇ ਆਪਣੇ ਲਈ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜੀ ਹਾਂ, ਸੋਸ਼ਲ ਮੀਡੀਆ ਮੁਤਾਬਕ ਮੀਕਾ ਨੇ ਇੱਕ ਪ੍ਰਾਈਵੇਟ ਆਈਲੈਂਡ ਖਰੀਦਿਆ ਹੈ, ਉਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ,

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਉਹ ਕਿਸ਼ਤੀ ਚਲਾ ਰਿਹਾ ਹੈ। ਕਿਸ਼ਤੀ ‘ਤੇ MS ਭਾਵ ਮੀਕਾ ਸਿੰਘ ਲਿਖਿਆ ਹੋਇਆ ਹੈ। ਬਾਡੀਗਾਰਡ ਕਿਸ਼ਤੀ ਦੇ ਪਾਸੇ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਮੀਕਾ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ। ਇਸ ਪੋਸਟ ਵਿੱਚ ਦੱਸਿਆ ਗਿਆ ਕਿ ਪੋਪ ਸਿੰਗਰ ਮੀਕਾ ਸਿੰਘ ਪਹਿਲੇ ਭਾਰਤੀ ਗਾਇਕ ਹਨ ਜਿਨ੍ਹਾਂ ਨੇ ਇੱਕ ਪ੍ਰਾਈਵੇਟ ਟਾਪੂ ਦੇ ਨਾਲ ਇੱਕ ਝੀਲ, 7 ਕਿਸ਼ਤੀਆਂ ਅਤੇ 10 ਘੋੜੇ ਖਰੀਦੇ ਹਨ।

 

View this post on Instagram

 

A post shared by Mika Singh (@mikasingh)

ਮੀਕਾ ਸਿੰਘ ਨੂੰ ਉਨ੍ਹਾਂ ਦੇ ਨਿੱਜੀ ਟਾਪੂ ‘ਤੇ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ ਅਤੇ ਉਨ੍ਹਾਂ ਨੂੰ ਖੂਬ ਵਧਾਈਆਂ ਦੇ ਰਹੇ ਹਨ। ਪ੍ਰਸ਼ੰਸਕ ਨੇ ਲਿਖਿਆ, ‘ਮੀਕਾ ਪਾਜੀ , ਤੁਸੀਂ ਉਹ ਹੋ ਜੋ ਸਿੰਘ ਦੀ ਜ਼ਿੰਦਗੀ ਜੀਉਂਦੇ ਹੋ।’ ਇਕ ਹੋਰ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਰ, ਕੁਝ ਹੋਰ ਵੀਡੀਓ ਸ਼ੇਅਰ ਕਰੋ, ਤਾਂ ਜੋ ਅਸੀਂ ਤੁਹਾਡੇ ਨਿੱਜੀ ਟਾਪੂ ਦੀ ਝਲਕ ਦੇਖ ਸਕੀਏ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਉਹ ਰਿਐਲਿਟੀ ਸ਼ੋਅ ‘ਸਵਯੰਵਰ- ਮੀਕਾ ਦੀ ਵੋਹਤੀ’ ‘ਚ ਆਪਣੇ ਜੀਵਨ ਸਾਥੀ ਦੀ ਤਲਾਸ਼ ਕਰਦੇ ਨਜ਼ਰ ਆਏ ਸਨ। ਆਕਾਂਕਸ਼ਾ ਪੁਰੀ ਨੇ ਸ਼ੋਅ ਜਿੱਤ ਲਿਆ ਸੀ, ਹਾਲਾਂਕਿ ਇਹ ਦੋਵੇਂ ਕਦੋਂ ਵਿਆਹ ਕਰਨਗੇ, ਇਸ ਬਾਰੇ ਅਜੇ ਕੋਈ ਖਬਰ ਸਾਹਮਣੇ ਨਹੀਂ ਆਈ ਹੈ।