● On air now · ਟੀਵੀ ਪੰਜਾਬ

Punjabi News · Since 2013

Breaking

ਜਲੰਧਰ ‘ਚ ‘ਆਪ’ ਦੇ ਵੱਧਦੇ ਕਦਮ, ਭਾਜਪਾ ਨੇਤਾ ਮਹਿੰਦਰ ਭਗਤ ਨੇ ਫੜਿਆ ਝਾੜੂ

ਜਲੰਧਰ- ਜਲੰਧਰ ਲੋਕ ਸਭਾ ਜ਼ਿਮਣੀ ਚੋਣ ਚ ਆਮ ਆਦਮੀ ਪਾਰਟੀ ਲਗਾਤਾਰ ਆਪਣਾ ਕੂਨਬਾ ਮਜ਼ਬੂਤ ਕਰਦੀ ਜਾ ਰਹੀ ਹੈ । ਇਸ ਵਾਰ ਫਿਰ ਖੁਰਾ ਵੈਸਟ ਹਲਕੇ ‘ਤੇ ਹੀ ਲੱਗਿਆ ਹੈ ।ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ…


ਜਲੰਧਰ- ਜਲੰਧਰ ਲੋਕ ਸਭਾ ਜ਼ਿਮਣੀ ਚੋਣ ਚ ਆਮ ਆਦਮੀ ਪਾਰਟੀ ਲਗਾਤਾਰ ਆਪਣਾ ਕੂਨਬਾ ਮਜ਼ਬੂਤ ਕਰਦੀ ਜਾ ਰਹੀ ਹੈ । ਇਸ ਵਾਰ ਫਿਰ ਖੁਰਾ ਵੈਸਟ ਹਲਕੇ ‘ਤੇ ਹੀ ਲੱਗਿਆ ਹੈ ।ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਬੇਟੇ ਮਹਿੰਦਰ ਭਗਤ ਨੇ ਆਪਣੀ ਮਾਂ ਪਾਰਟੀ ਭਾਜਪਾ ਨੂੰ ਛੱਡ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਲਿਆ ਹੈ । ਸ਼ੁਕਰਵਾਰ ਨੂੰ ਚੰਡੀਗੜ੍ਹ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਵਿਧਿਵਤ ਪਾਰਟੀ ਚ ਸਵਾਗਤ ਕੀਤਾ। ਇਸ ਮੌਕੇ ਵੈਸਟ ਹਲਕੇ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਵੀ ਉਨ੍ਹਾਂ ਨਾਲ ਸਨ । ਜ਼ਿਕਰਯੋਗ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਪਹਿਲਾਂ ਭਾਜਪਾ ਚ ਹੀ ਸਨ । ਭਗਤ ਚੁੰਨੀ ਲਾਲ ਦੇ ਚੋਣ ਮੌਕੇ ਸ਼ੀਤਲ ਹੀ ਪ੍ਰਚਾਰ ਦੀ ਕਮਾਨ ਸੰਭਾਲਦੇ ਰਹੇ ਹਨ । ਚਰਚਾ ਹੈ ਕਿ ਮਹਿੰਦਰ ਭਗਤ ਦੀ ਐਂਟਰੀ ਸ਼ੀਤਲ ਵਲੋਂ ਹੀ ਕਰਵਾਈ ਗਈ ਹੈ ।‘ਆਪ’ ਦਾ ਕਹਿਣਾ ਹੈ ਕਿ ਮਹਿੰਦਰ ਭਗਤ ਦੇ ਆਉਣ ਨਾਲ ਪਾਰਟੀ ਦੀ ਜ਼ਿਮਣੀ ਲੋਕ ਸਭਾ ਚੋਣ ਚ ਸਥਿਤੀ ਹੋਰ ਮਜ਼ਬੂਤ ਹੋਈ ਹੈ ।ਸੁਸ਼ੀਲ ਰਿੰਕੂ ਦੇ ਹੱਕ ਚ ਹਵਾ ਬਣ ਰਹੀ ਹੈ ।


Filed under