ਮੂਸੇਵਾਲਾ ਮਾਮਲੇ ‘ਚ ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਤੋਂ ਐੱਨ.ਆਈ.ਏ ਨੇ ਕੀਤੀ ਪੁੱਛਗਿੱਛ

ਨਵੀਂ ਦਿੱਲੀ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਮਾਮਲੇ ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਯਾਨਿ ਕਿ ਐੱਨ.ਆਈ.ਏ ਨੇ ਪੰਜਾਬ ਦੇ ਦੋ ਗਾਇਕਾਂ ਤੋਂ ਲੰਮੀ ਪੁੱਛਗਿੱਛ ਕੀਤੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਨਕੌਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਤੋਂ ਐੱਨ.ਆਈ.ਏ ਨਵੀਂ ਦਿੱਲੀ ਦਫਤਰ ਚ ਕਰੀਬ ਪੰਜ ਘੰਟੇ ਸਵਾਲ ਜਵਾਬ ਕੀਤੇ ਗਏ ਹਨ ।ਸਿੱਧੂ ਮੁਸੇਵਾਲਾ ਕਤਲ ਮਾਮਲੇ ਚ ਦੋਹਾਂ ਗਾਇਕਾਂ ‘ਤੇ ਇਲਜ਼ਾਮ ਲਗਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਦੋਹਾਂ ਦੀ ਮੂਸੇਵਾਲਾ ਨਾਲ ਦੁਸ਼ਮਨੀ ਦੀ ਚਰਚਾ ਹੁੰਦੀ ਰਹੀ ਹੈ ।

ਮੂਸੇਵਾਲਾ ਕਤਲ ਮਾਮਲੇ ਚ ਐੱਨ.ਆਈ.ਏ ਵਲੋਂ ਗੈਂਗਸਟਰਾਂ ਦੇ ਨਾਲ ਨਾਲ ਹੁਣ ਸੰਗੀਤ ਜਗਤ ਨਾਲ ਜੂੜੇ ਲੋਕਾਂ ‘ਤੇ ਨਜ਼ਰ ਰਖੀ ਜਾ ਰਹੀ ਹੈ । ਇਸਤੋਂ ਪਹਿਲਾਂ ਮੂਸੇਵਾਲਾ ਦੀ ਮੁੰਹਬੋਲੀ ਭੈਣ ਅਫਸਾਨਾ ਖਾਨ ਤੋਂ ਵੀ ਏਜੰਸੀ ਵਲੋਂ ਜਾਣਕਾਰੀ ਲਈ ਗਈ ਸੀ ।