ਬੀਤੀ ਰਾਤ ਜ਼ੀਰਾ ਦੀ ਸਨੇਰ ਰੋਡ ਤੋਂ ਲੰਘਦੀ ਨਹਿਰ ਵਿਚ ਇਕ ਮੋਟਰਸਾਈਕਲ ਦੇ ਡਿੱਗਣ ਨਾਲ ਇਸ ‘ਤੇ ਸਵਾਰ ਦੋ ਨੌਜਵਾਨਾਂ ਦੀ ਡੁੱਬ ਕੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਵਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਜ਼ੀਰਾ ਅਤੇ ਲਵਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਪਿੰਡ ਕੱਚਾ ਮਨਸੂਰਦੇਵਾ ਆਪਣੇ ਦੋਸਤ ਨੂੰ ਉਸ ਦੇ ਪਿੰਡ ਛੱਡ ਕੇ ਵਾਪਸ ਜ਼ੀਰੇ ਆ ਰਹੇ ਸਨ ਕਿ ਸਨੇਰ ਰੋਡ ‘ਤੇ ਵਗਦੀ ਨਹਿਰ ਵਿਚ ਉਨ੍ਹਾਂ ਦਾ ਮੋਟਰਸਾਈਕਲ ਡਿਗ ਗਿਆ। ਇਸ ਦੁਰਘਟਨਾ ਦਾ ਕਿਸੇ ਨੂੰ ਪਤਾ ਨਾ ਲੱਗਣ ਕਰ ਕੇ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

