● On air now · ਟੀਵੀ ਪੰਜਾਬ

Punjabi News · Since 2013

Breaking

ਕੀਨੀਆ: ਤੇਲ ਦੇ ਟੈਂਕਰ ਦੀ ਹੋਈ ਟੱਕਰ ਤਾਂ ਲੋਕਾਂ ਨੇ ਚੋਰੀ ਕਰਨਾ ਸ਼ੁਰੂ ਕੀਤਾ ਤੇਲ, ਅਚਾਨਕ ਹੋਇਆ ਧਮਾਕਾ 13 ਨੇ ਗਵਾਈ ਜਾਨ

ਨੈਰੋਬੀ- ਪੱਛਮੀ ਕੀਨੀਆ ਵਿਚ ਇਕ ਤੇਲ ਟੈਂਕਰ ਨਾਲ ਵੱਡਾ ਧਮਾਕਾ ਹੋਇਆ ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਟੈਂਕਰ ਤੇਲ (ਬਾਲਣ)ਚੋਰੀ ਕਰਦੇ ਸਮੇਂ ਹੋਇਆ। ਜੇਮ ਸਬਕਾਊਂਟੀ ਪੁਲਸ ਕਮਾਂਡਰ ਚਾਰਲਸ ਚੇਚਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ…


ਨੈਰੋਬੀ- ਪੱਛਮੀ ਕੀਨੀਆ ਵਿਚ ਇਕ ਤੇਲ ਟੈਂਕਰ ਨਾਲ ਵੱਡਾ ਧਮਾਕਾ ਹੋਇਆ ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਟੈਂਕਰ ਤੇਲ (ਬਾਲਣ)ਚੋਰੀ ਕਰਦੇ ਸਮੇਂ ਹੋਇਆ।
ਜੇਮ ਸਬਕਾਊਂਟੀ ਪੁਲਸ ਕਮਾਂਡਰ ਚਾਰਲਸ ਚੇਚਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਸਿਯਾਯਾ ਕਾਉਂਟੀ ਵਿਚ ਮਲੰਗਾ ਪਿੰਡ ਨੇੜੇ ਟੈਂਕਰ ਦੀ ਇਕ ਟਰਾਲੇ ਨਾਲ ਟੱਕਰ ਹੋ ਗਈ ਸੀ। ਇਸ ਤੋਂ ਬਾਅਦ ਇਲਾਕੇ ਦੇ ਵਸਨੀਕਾਂ ਨੇ ਉਸ ਵਿਚੋਂ ਤੇਲ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਤੋਂ ਕੁਝ ਦੇਰ ਬਾਅਦ ਟੈਂਕਰ ਵਿਚ ਧਮਾਕਾ ਹੋ ਗਿਆ। ਇਸ ਘਟਨਾ ਵਿਚ 13 ਲੋਕਾਂ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ।


Filed under