ਨਿਗਮ ਚੋਣਾਂ ਤੋਂ ਪਹਿਲਾਂ ਹਜ਼ਾਰ ਰੁਪਇਆ ਦੇਣ ਦੀ ਤਿਆਰੀ,ਮਾਨ ਨੇ ਸੱਦੀ ਕੈਬਨਿਟ

ਚੰਡੀਗੜ੍ਹ- ਪੰਜਾਬ ਦੀ ਨਗਰ ਨਿਗਮ ਚੋਣਾ ਤੋਂ ਪਹਿਲਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਹਿਮ ਕੰਮ ਕਰਨ ਜਾ ਰਹੀ ਹੈ ।ਅਜਿਹੀ ਚਰਚਾ ਹੈ ਕਿ ਆਪਣੀ ਖਾਸ ਗਾਰੰਟੀ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਕਾਹਲੇ ਹਨ ।ਮਹਿਲਾਵਾਂ ਨੂੰ ਹਣਾਰ ਰੁਪਇਆ ਮਹੀਨਾ ਦੀ ਗਾਰੰਟੀ ‘ਤੇ ਮਾਨ ਦਾ ਪੂਰਾ ਫੋਕਸ ਹੈ । ਹੁਣ ਮੁੱਖ ਮੰਤਰੀ ਨੇ 21 ਤਰੀਕ ਨੂੰ ਕੈਬਨਿਟ ਦੀ ਬੈਠਕ ਸੱਦ ਲਈ ਹੈ । ਸੂਤਰ ਦੱਸਦੇ ਹਨ ਕਿ ਨਿਗਮ ਚੋਣਾਂ ਦੀ ਆਹਟ ਦੇ ਨਾਲ ਸਰਕਾਰ ਇਹ ਕੰਮ ਸਿਰੇ ਚਾੜਨਾ ਚਾਹੁੰਦੀ ਹੈ । ਸੂਤਰ ਦੱਸਦੇ ਹਨ ਕਿ ਸਰਕਾਰ ਚੰਗੀ ਤਰ੍ਹਾ ਵਾਕਿਫ ਹੈ ਕਿ ਜੇਕਰ ਨਿਗਮ ਚੋਣਾਂ ਅਤੇ ਜਲੰਧਰ ਲੋਕ ਸਭਾ ਜਿਮਣੀ ਚੋਣ ਤੋਂ ਪਹਿਲਾਂ ਮਹਿਲਾਵਾਂ ਵਾਲੀ ਗਾਰੰਟੀ ਪੂਰੀ ਨਾ ਕੀਤੀ ਗਈ ਤਾਂ ਬਿਜਲੀ ਵਾਲੀ ਗਾਰੰਟੀ ਖੂਹ ਖਾਤੇ ਜਾ ਸਕਦੀ ਹੈ ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਦੀ ਅਗਲੀ ਮੀਟਿੰਗ ਬੁਲਾਈ ਹੈ। ਇਹ ਬੈਠਕ 21 ਫਰਵਰੀ ਨੂੰ ਬੁਲਾਈ ਗਈ ਹੈ। ਬੈਠਕ ਦੁਪਿਹਰ 12 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਬੁਲਾਈ ਗਈ ਹੈ। ਮੀਟਿੰਗ ਦਾ ਏਜੰਟਾ ਬਾਅਦ ਵਿਚ ਜਾਰੀ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਸਰਕਾਰ ਸੱਤਾ ਵਿਚ ਆਉਣ ਦੇ ਬਾਅਦ ਇਕ ਤੋਂ ਬਾਅਦ ਇਕ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਲੱਗੀ ਹੋਈ ਹੈ। ਅਜਿਹੇ ਵਿਚ CM ਮਾਨ ਵੱਲੋਂ ਬੁਲਾਈ ਗਈ ਕੈਬਨਿਟ ਦੀ ਬੈਠਕ ਵਿਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗਣ ਦੀ ਸੰਭਾਵਨਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਬੈਠਕ ਵਿਚ ਸੂਬੇ ਦੇ ਹਿੱਤ ਵਿਚ ਕਈ ਅਹਿਮ ਫੈਸਲਿਆਂ ‘ਤੇ ਵਿਚਾਰ ਕੀਤਾ ਜਾ ਸਕਦਾ ਹੈ ਤੇ ਇਸ ਦੌਰਾਨ ਕਈ ਵੱਡੇ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ।