ਝਾੜੂ ਦੀ ਹਨੇਰੀ ‘ਚ ਉੱਡੇ ‘ਬਾਦਲ’

ਜਲੰਧਰ- 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਅਜਿਹਾ ਝਾੜੂ ਫੇਰਿਆ ਕਿ ਹਰ ਕੋਈ ਪਸਤ ਹੋ ਗਿਆ.ਸੱਤਾਧਾਰੀ ਕਾਂਗਰਸ ਦਾ ਜੋ ਹਾਲ ਸੋ ਹੋਇਆ ਪਰ ਪੰਜਾਬ ਦੀ ਸਿਆਸਤ ‘ਚ ਪਰਿਵਾਰਵਾਦ ਦੇ ਮੌਢੀ ਬਾਦਲ ਪਰਿਵਾਰ ਵੀ ‘ਆਪ’ ਦੀ ਹਨੇਰੀ ਚ ਬਿਖਰ ਗਿਆ.ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ,ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਝਾੜੂ ਦੀ ਹਨੇਰੀ ਚ ਉੱਡ ਗਏ.
ਸੱਭ ਤੋਂ ਨੌਜਵਾਨ ਮੁੱਖ ਮੰਤਰੀ ਦੇ ਤੌਰ ‘ਤੇ ਰਿਕਾਰਡ ਬਨਾਉਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਜ਼ਿੰਦਗੀ ਦੇ ਇਸ ਪੜਾਅ ਚ ਚੋਣ ਹਾਰ ਗਏ.ਚੋਣ ਲੜਨ ਤੋਂ ਤਾਂ ਵੈਸੇ ਉਨ੍ਹਾਂ ਨੇ ਪਹਿਲਾਂ ਹੀ ਨਾ ਕਰ ਦਿੱਤੀ ਸੀ ,ਪਰ ਪੁੱਤਰ ਮੋਹ ਅਤੇ ਪੁੱਤਰ ਨੂੰ ਸਿਆਸਤ ਚ ਜਮਾਉਣ ਲਈ ਸਰਦਾਰ ਬਾਦਲ ਨੂੰ 94 ਸਾਲ ਦੀ ਉਮਰ ਚ ਚੋਣ ਲੜਨੀ ਪਈ.ਲੰਬੀ ਹਲਕਾ ਕਦੇ ਸਰਦਾਰ ਬਾਦਲ ਨੂੰ ਇਸ ਤਰ੍ਹਾਂ ਦੀ ਵਿਦਾਇਗੀ ਦੇਵੇਗਾ,ਕਿਸੇ ਨੇ ਸੋਚਿਆ ਵੀ ਨਹੀਂ ਸੀ.
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੀ ਆਪਣੀ ਸਾਖ ਬਚਾ ਨਹੀਂ ਸਕੇ.ਪਾਰਟੀ ਦਾ ਪ੍ਰਧਾਨ ਬਨਣ ਤੋਂ ਬਾਅਦ ਇਹ ਲਗਾਤਾਰ ਦੂਸਰੀ ਵਾਰ ਉਨ੍ਹਾਂ ਦੀ ਹਾਰ ਹੈ.ਮਨਪ੍ਰੀਤ ਬਾਦਲ ਨੇ ਚਾਹੇ ਪਰਿਵਾਰ ਦੀ ਪਾਰਟੀ ਛੱਡ ਕੇ ਕਾਂਗਰਸ ਦਾ ਲੜ ਫੜਿਆ ਪਰ ਬਠਿੰਡਾ ਸ਼ਹਿਰੀ ਦੇ ਲੋਕਾਂ ਨੇ ਮਨਪ੍ਰੀਤ ਨੂੰ ਸ਼ਰਮਨਾਕ ਹਾਰ ਦਿੱਤੀ.ਜੋਜੋ ਫੈਕਟਰ ਅਤੇ ਬਠਿੰਡਾ ਸ਼ਹਿਰ ਦੀ ਨਿਸ਼ਾਨੀ ਚਿਮਨੀਆਂ ਮਨਪ੍ਰੀਤ ਦੀ ਹਾਰ ਦਾ ਮੁੱਖ ਕਾਰਣ ਦੱਸੇ ਜਾ ਰਹੇ ਨੇ.ਆਮ ਆਦਮੀ ਪਾਰਟੀ ਨੂੰ ਮਿਲੇ ਸਮਰਥਨ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਰਿਵਾੲਤੀ ਸਿਆਸਤ ਤੋਂ ਤੰਗ ਆ ਚੁੱਕੀ ਹੈ.