● On air now · ਟੀਵੀ ਪੰਜਾਬ

Punjabi News · Since 2013

Breaking

ਸਾਂਸਦ ਡਿੰਪਾ ਦੀ ਨਹੀਂ ਖਤਮ ਹੋਈ ਨਾਰਾਜ਼ਗੀ,ਟਵੀਟ ‘ਤੇ ਕੱਢੀ ਭੜਾਸ

ਸ਼੍ਰੀ ਖਡੂਰ ਸਾਹਿਬ- ਪੰਜਾਬ ਤੋਂ ਕਾਂਗਰਸ ਦੇ ਲੋਕ ਸਭਾ ਸਾਂਸਦ ਜਸਬੀਰ ਡਿੰਪਾ ਦੀ ਪਾਰਟੀ ਹਾਈਕਮਾਨ ਨਾਰਾਜ਼ਗੀ ਘਟਣ ਦਾ ਨਾਂ ਨਹੀਂ ਲੈ ਰਹੀ ਹੈ.ਖਡੂਰ ਸਾਹਿਬ ਹਲਕੇ ਤੋ ਟਿਕਟ ਦੀ ਮੰਗ ਕਰਨ ਵਾਲੇ ਡਿੰਪਾ ਨੇ ਇੱਕ ਵਾਰ ਫਿਰ ਤੋਂ ਹਾਈਕਮਾਨ ਖਿਲਾਫ ਭੜਾਸ…


ਸ਼੍ਰੀ ਖਡੂਰ ਸਾਹਿਬ- ਪੰਜਾਬ ਤੋਂ ਕਾਂਗਰਸ ਦੇ ਲੋਕ ਸਭਾ ਸਾਂਸਦ ਜਸਬੀਰ ਡਿੰਪਾ ਦੀ ਪਾਰਟੀ ਹਾਈਕਮਾਨ ਨਾਰਾਜ਼ਗੀ ਘਟਣ ਦਾ ਨਾਂ ਨਹੀਂ ਲੈ ਰਹੀ ਹੈ.ਖਡੂਰ ਸਾਹਿਬ ਹਲਕੇ ਤੋ ਟਿਕਟ ਦੀ ਮੰਗ ਕਰਨ ਵਾਲੇ ਡਿੰਪਾ ਨੇ ਇੱਕ ਵਾਰ ਫਿਰ ਤੋਂ ਹਾਈਕਮਾਨ ਖਿਲਾਫ ਭੜਾਸ ਕੱਢੀ ਹੈ.ਡਿੰਪਾ ਨੇ ਟਵੀਟ ਕਰਕੇ ਖਡੂਰ ਸਾਹਿਬ ਹਲਕੇ ਦੀ ਜਨਤਾ ਨੂੰ ਇਮਾਨਦਾਰ ਵਿਅਕਤੀ ਨੂੰ ਵੋਟ ਕਰਨ ਦੀ ਅਪੀਲ ਕੀਤੀ ਹੈ.
ਡਿੰਪਾ ਦੀ ਆਪਣੀ ਹੀ ਪਾਰਟੀ ਦੇ ਉਮੀਦਵਾਰ ਰਮਨਜੀਤ ਸਿੱਕੀ ਨਾਲ ਨਾਰਾਜ਼ਗੀ ਸਾਹਮਨੇ ਆ ਰਹੀ ਹੈ.ਜਿੱਥੇ ਸਾਂਸਦ ਅਮਰ ਸਿੰਘ ਅਤੇ ਚੌਧਰੀ ਸੰਤੋਖ ਸਿੰਘ ਆਪਣੇ ਬੇਟੇਆਂ -ਰਿਸ਼ਤੇਦਾਰਾਂ ਨੂੰ ਟਿਕਟ ਦਵਾਉਣ ਚ ਕਾਮਯਾਬ ਹੋਏ ਹਨ ਉੱਥੇ ਡਿੰਪਾ ਦੀ ਸਿਫਾਰਿਸ਼ ‘ਤੇ ਉਨ੍ਹਾਂ ਦੇ ਬੇਟੇ ਨੂੰ ਟਿਕਟ ਨਾ ਮਿਲਣ ‘ਤੇ ਬਗਾਵਤੀ ਸੁਰ ਵੇਖੇ ਜਾ ਰਹੇ ਨੇ.


Filed under