● On air now · ਟੀਵੀ ਪੰਜਾਬ

Punjabi News · Since 2013

Breaking

ਮਾਮੂਲੀ ਵਿਵਾਦ ਨੂੰ ਲੈ ਕੇ ਦੋਸਤ ਦਾ ਕਤਲ

ਲੁਧਿਆਣਾ : ਜਗਰਾਉਂ ਨੇੜਲੇ ਪਿੰਡ ਹਾਂਸ ਕਲਾਂ ਵਿਚ ਬੀਤੀ ਰਾਤ ਜਨਮਦਿਨ ਪਾਰਟੀ ਮੌਕੇ ਹੋਏ ਮਾਮੂਲੀ ਵਿਵਾਦ ਨੂੰ ਲੈ ਕੇ ਦੋਸਤਾਂ ‘ਚ ਚੱਲੇ ਚਾਕੂ ਦੌਰਾਨ ਇਕ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਵਾਸੀ ਹਾਂਸ…


ਲੁਧਿਆਣਾ : ਜਗਰਾਉਂ ਨੇੜਲੇ ਪਿੰਡ ਹਾਂਸ ਕਲਾਂ ਵਿਚ ਬੀਤੀ ਰਾਤ ਜਨਮਦਿਨ ਪਾਰਟੀ ਮੌਕੇ ਹੋਏ ਮਾਮੂਲੀ ਵਿਵਾਦ ਨੂੰ ਲੈ ਕੇ ਦੋਸਤਾਂ ‘ਚ ਚੱਲੇ ਚਾਕੂ ਦੌਰਾਨ ਇਕ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਵਾਸੀ ਹਾਂਸ ਕਲਾਂ ਦਾ ਕੱਲ੍ਹ ਜਨਮਦਿਨ ਸੀ ਜਿਸ ਨੂੰ ਲੈ ਕੇ ਹਰਪ੍ਰੀਤ ਵੱਲੋਂ ਰਾਤ ਨੂੰ ਪਿੰਡ ਪਾਰਟੀ ਰੱਖੀ ਗਈ। ਪਾਰਟੀ ਵਿਚ ਉਸ ਦੇ ਕਰੀਬ ਅੱਧੀ ਦਰਜਨ ਦੋਸਤ ਵੀ ਸ਼ਾਮਲ ਹੋਏ।

ਇਸ ਦੌਰਾਨ ਹਰਪ੍ਰੀਤ ਨੂੰ ਦਿੱਤੇ ਗਿਫਟ ਨੂੰ ਲੈ ਕੇ ਦੋਸਤਾਂ ਵਿਚ ਆਪਸੀ ਤਕਰਾਰ ਹੋ ਗਈ। ਦੇਖਦੇ ਹੀ ਦੇਖਦੇ ਜਨਮ ਦਿਨ ਪਾਰਟੀ ਦਾ ਜਸ਼ਨ ਮਨਾ ਰਹੇ ਦੋਸਤ ਹੱਥੋਪਾਈ ਹੋ ਗਏ।

ਇਸ ਦੌਰਾਨ ਇਕ ਦੋਸਤ ਵੱਲੋਂ ਚਾਕੂ ਕੱਢ ਕੇ ਰਣਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੁਡ਼ੈਣ ਦੇ ਮਾਰ ਦਿੱਤਾ ਜਿਸ ਨਾਲ ਰਣਦੀਪ ਸਿੰਘ ਦੀ ਮੌਤ ਹੋ ਗਈ, ਜਦਕਿ ਰਮਿੰਦਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ, ਲਖਵੀਰ ਸਿੰਘ ਤੇ ਹਰਪ੍ਰੀਤ ਸਿੰਘ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਨੂੰ ਜਗਰਾਉਂ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਲਖਵੀਰ ਸਿੰਘ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਫਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ।

ਟੀਵੀ ਪੰਜਾਬ ਬਿਊਰੋ


Filed under