● On air now · ਟੀਵੀ ਪੰਜਾਬ

Punjabi News · Since 2013

Breaking

ਭਾਜੀ….ਮਿੱਤਰ ਪਿਆਰੇ…ਬੇਟਾ…ਛੋਟੇ ਭਾਈ,ਸਿੱਧੂ ਦੀ ਬਦਲ ਗਈ ਭਾਸ਼ਾ

ਅਹਿਮਦਗੜ੍ਹ- ਸਿਆਸੀ ਵਿਰੋਧੀਆਂ,ਬੁੱਧੀਜੀਵੀਆਂ ਅਤੇ ਪੱਤਰਕਾਰਾਂ ਦੇ ਨਿਸ਼ਾਨੇ ‘ਤੇ ਰਹੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦਾ ਮੁੱਖ ਮੰਤਰੀ ਬਨਣ ਤੋਂ ਪਹਿਲਾਂ ਆਪਣੇ ਆਪ ਚ ਬਹੁਤ ਵੱਡਾ ਸੁਧਾਰ ਕਰ ਲਿਆ ਹੈ.ਇਸਦਾ ਨਜ਼ਾਰਾ ਅਹਿਮਦਗੜ੍ਹ ਚ ਵੇਖਨ ਨੂੰ ਮਿਲਿਆ.ਇੱਥੇ ਸਿੱਧੂ ਵਲੋਂ ਕੀਤੀ…


ਅਹਿਮਦਗੜ੍ਹ- ਸਿਆਸੀ ਵਿਰੋਧੀਆਂ,ਬੁੱਧੀਜੀਵੀਆਂ ਅਤੇ ਪੱਤਰਕਾਰਾਂ ਦੇ ਨਿਸ਼ਾਨੇ ‘ਤੇ ਰਹੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦਾ ਮੁੱਖ ਮੰਤਰੀ ਬਨਣ ਤੋਂ ਪਹਿਲਾਂ ਆਪਣੇ ਆਪ ਚ ਬਹੁਤ ਵੱਡਾ ਸੁਧਾਰ ਕਰ ਲਿਆ ਹੈ.ਇਸਦਾ ਨਜ਼ਾਰਾ ਅਹਿਮਦਗੜ੍ਹ ਚ ਵੇਖਨ ਨੂੰ ਮਿਲਿਆ.ਇੱਥੇ ਸਿੱਧੂ ਵਲੋਂ ਕੀਤੀ ਗਈ ਅੱਧੇ ਘੰਟੇ ਦੀ ਪ੍ਰੈਸ ਕਾਨਫਰੰਸ ਚ ਉਨ੍ਹਾਂ ਵਲੋਂ ਸਿਰਫ ਵਾਰ ਤੂੰ ਸ਼ਬਦ ਦੀ ਵਰਤੋਂ ਪੱਤਰਕਾਰਾਂ ਲਈ ਕੀਤੀ ਗਈ.ਇਸਤੋਂ ਇਲਾਵਾ ਉਨ੍ਹਾਂ ਵਲੋਂ ਕਰੀਬ ਪੰਜ ਵਾਰ ਭਾਜੀ,ਦੋ ਵਾਰ ਬੇਟਾ,ਇੱਕ ਵਾਰ ਮਿੱਤਰ ਪਿਆਰੇ ਅਤੇ ਦੋ ਵਾਰ ਛੋਟਾ ਭਾਈ ਕਹਿ ਕੇ ਪੱਤਰਕਾਰਾਂ ਨੂੰ ਸੰਬੋਧਿਤ ਕੀਤਾ ਗਿਆ.

ਇਸਤੋਂ ਪਹਿਲਾਂ ਅੰਮ੍ਰਿਤਸਰ ਚ ਪ੍ਰੈਸ ਕਾਨਫਰੰਸ ਕਰਦੇ ਹੋਏ ਸਿੱਧੂ ਦੇ ਵਿਰੋਧੀ ਬਿਕਰਮ ਮਜੀਠੀਆ ਨੇ ਸਿੱਧੂ ਦੇ ਸੁਭਾਅ ‘ਤੇ ਸਵਾਲ ਚੁੱਕੇ ਸਨ.ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਸੀ ਕਿ ਅੰਮਿਰਤਸਰ ਪੂਰਬੀ ਦੇ ਚੋਣ ਦੌਰਾਨ ਉਹ ਸਿੱਧੂ ਦੇ ਸੁਭਾਅ ਚ ਸੁਧਾਰ ਕਰ ਦੇਣਗੇ.


Filed under