● On air now · ਟੀਵੀ ਪੰਜਾਬ

Punjabi News · Since 2013

Breaking

‘ਆਪ’ ਨੇ ਘੇਰਿਆ ਸਿੱਧੂ,ਤਾਂ ਸਿੱਧੂ ਨੇ ਮੁਆਫੀ ਮੰਗ ਛੁੜਾਈ ਜਾਨ

ਚੰਡੀਗੜ੍ਹ- ਪੰਜਾਬ ਪੁਲਿਸ ਖਿਲਾਫ ਇਤਰਾਜ਼ਯੋਗ ਬਿਆਨ ਦੇਣ ਵਾਲੇ ਸਿੱਧੂ ‘ਤੇ ਆਮ ਆਦਮੀ ਪਾਰਟੀ ਨੇ ਹਮਲਾ ਬੋਲਿਆ ਹੈ.ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਇਲਜ਼ਾਮ ਲਗਾਇਆ ਕੀ ਸੱਤਾ ਦੇ ਨਸ਼ੇ ਚ ਚੂਰ ਨਵਜੋਤ ਸਿੱਧੂ ਪੰਜਾਬ ਦੀ ਬਹਾਦੁਰ ਪੁਲਿਸ ਦਾ ਹੌਂਸਲਾ ਪਸਤ…


ਚੰਡੀਗੜ੍ਹ- ਪੰਜਾਬ ਪੁਲਿਸ ਖਿਲਾਫ ਇਤਰਾਜ਼ਯੋਗ ਬਿਆਨ ਦੇਣ ਵਾਲੇ ਸਿੱਧੂ ‘ਤੇ ਆਮ ਆਦਮੀ ਪਾਰਟੀ ਨੇ ਹਮਲਾ ਬੋਲਿਆ ਹੈ.ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਇਲਜ਼ਾਮ ਲਗਾਇਆ ਕੀ ਸੱਤਾ ਦੇ ਨਸ਼ੇ ਚ ਚੂਰ ਨਵਜੋਤ ਸਿੱਧੂ ਪੰਜਾਬ ਦੀ ਬਹਾਦੁਰ ਪੁਲਿਸ ਦਾ ਹੌਂਸਲਾ ਪਸਤ ਕਰ ਰਹੇ ਨੇ.ਜ਼ਿਕਰਯੋਗ ਹੈ ਕੀ ਸੁਲਤਾਨਪੁਰ ਲੋਧੀ ਵਿਖੇ ਚੋਣ ਰੈਲੀ ਦੌਰਾਨ ਸਿੱਧੂ ਨੇ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦੀ ਸ਼ਲਾਘਾ ਕਰਦਿਆਂ ਹੋਇਆਂ ਪੰਜਾਬ ਪੁਲਿਸ ਨੂੰ ਲੈ ਕੇ ਇਤਰਾਜ਼ਯੋਗ ਬਿਆਨ ਦਿੱਤਾ ਸੀ.ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਬਿਆਨ ਦੀ ਚੰਡੀਗੜ੍ਹ ਦੇ ਡੀ.ਐੱਸ.ਪੀ ਵਲੋਂ ਨਿਖੇਦੀ ਕੀਤੀ ਗਈ ਸੀ.

ਅਕਾਲੀ ਦਲ ੳਤੇ ਹੋਰ ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਵਿਰੋਧ ਅਤੇ ਪੰਜਾਬ ਪੁਲਿਸ ਵਿਚੋਂ ਉੱਠ ਰਹੇ ਵਿਰੋਧੀ ਸੁਰਾਂ ਨੂੰ ਵੇਖ ਕੇ ਸਿੱਧੂ ਨੇ ਯੂ ਟਰਨ ਮਾਰਿਆ ਹੈ.ਇੱਕ ਟੀ.ਵੀ ਚੈਨਲ ਨਾਲ ਗੱਲ ਕਰਦਿਆਂ ਸਿੱਧੂ ਨੇ ਆਪਣੇ ਬਿਆਨ ਲਈ ਮੁਆਫੀ ਮੰਗੀ ਹੈ.ਸਿੱਧੂ ਦਾ ਕਹਿਣਾ ਹੈ ਕੀ ਉਨ੍ਹਾਂ ਦਾ ਮਕਸਦ ਕਿਸੇ ਦਾ ਦਿੱਲ ਦੁਖਾਨਾ ਨਹੀਂ ਸੀ.


Filed under