ਹੁਣ ਬੱਚੇ NCERT ਦੀਆਂ ਕਿਤਾਬਾਂ ‘ਚ INDIA ਦੀ ਜਗ੍ਹਾ ਪੜ੍ਹਨਗੇ ਭਾਰਤ, ਪੈਨਲ ਦੇ ਮਨਜ਼ੂਰ ਕੀਤਾ ਪ੍ਰਸਤਾਵ

ਡੈਸਕ- NCERT ਦੀਆਂ ਕਿਤਾਬਾਂ ਵਿਚ ਜਲਦ ਹੀ ਹਰ ਜਗ੍ਹਾ ਤੋਂ INDIA ਸ਼ਬਦ ਦੀ ਜਗ੍ਹਾ ਭਾਰਤ ਦਾ ਇਸਤੇਮਾਲ ਕੀਤਾ ਜਾਵੇਗਾ। NCERT ਪੈਨਲ ਦੇ ਸਾਹਮਣੇ ਸਬੰਧਤ ਪ੍ਰਸਤਾਵ ਪੇਸ਼ ਕੀਤਾ ਗਿਆ ਸੀਜਿਸ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਪੈਨਲ ਦੇ ਪ੍ਰਧਾਨ ਸੀਆਈ ਇਸਾਕ ਨੇ ਦੱਸਿਆ ਕਿ NCERT ਦੀ ਕਮੇਟੀ ਨੇ ਸਿਲੇਬਸਾਂ ਵਿਚ ‘ਪ੍ਰਾਚੀਨ ਇਤਿਹਾਸ’ ਦੀ ਜਗ੍ਹਾ ‘ਕਲਾਸੀਕਲ ਹਿਸਟਰੀ’ ਸ਼ੁਰੂ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਦੇ ਇਲਾਵਾ NCERT ਕਮੇਟੀ ਨੇ ਸਾਰੇ ਵਿਸ਼ਿਆਂ ਲਈ ਸਿਲੇਬਸ ਵਿਚ ਭਾਰਤੀ ਗਿਆਨ ਪ੍ਰਣਾਲੀ ਸ਼ੁਰੂ ਕਰਨ ਦੀ ਵੀ ਸਿਫਾਰਸ਼ ਕੀਤੀ ਹੈ।

NCERT ਦੇ ਇਸ ਫੈਸਲੇ ‘ਤੇ ਕਰਨਾਟਕ ਦੇ ਡਿਪਟੀ ਸੀਐੱਮ ਤੇ ਕਾਂਗਰਸ ਦੇ ਸੀਨੀਅਰ ਨੇਤਾ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਰਿਜ਼ਰਵ ਬੈਂਕ ਆਫ ਇੰਡੀਆ, ਇੰਡਅਨ ਐਡਮਿਨੀਟ੍ਰੇਟਿਵ ਸਰਵਿਸ, ਇੰਡੀਅਨ ਫਾਰੇਨ ਸਰਿਵਿਸਜ਼ ਕਿਉਂ ਕਹਿੰਦੇ ਹਨ। ਸਾਡੇ ਪਾਸਪੋਰਟ ‘ਤੇ ਲਿਖਿਆ ਹੈ ‘ਰਿਪਬਲਿਕ ਆਫ ਇੰਡੀਆ… ਉਨ੍ਹਾਂ ਅੱਗੇ ਕਿਹਾ ਮੈਨੂੰ ਲੱਗਦਾ ਹੈ ਕਿ ਇਸ ਸਰਕਾਰ ਦੇ ਨਾਲ ਕੁਝ ਗਲਤ ਹੋਇਆ ਹੈ… ਉਹ ਭਾਰਤੀਆਂ ਦੇ ਦਿਮਾਗ ਨੂੰ ਭਰਮ ਵਿਚ ਪਾ ਰਹੇ ਹਨ…ਉਨ੍ਹਾਂ ਨੇ ਜੋ ਵੀ ਰੁਖ਼ ਅਪਣਾਇਆ ਹੈ ਉਹ ਪੂਰੀ ਤਰ੍ਹਾਂ ਤੋਂ ਜਨਵਿਰੋਧੀ ਤੇ ਭਾਰਤ ਵਿਰੋਧੀ ਹੈ।

ਐੱਨਸੀਆਰਟੀ ਵੱਲੋਂ ਗਠਿਤ ਹਾਈ ਲੈਵਲ ਕਮੇਟੀ ਨੇ ਸਾਰੇ ਸਕੂਲ ਕਲਾਸਾਂ ਵਿਚ ‘ਇੰਡੀਆ’ ਦੀ ਜਗ੍ਹਾ ‘ਭਾਰਤ’ ਸ਼ਬਦ ਦੇ ਇਸਤੇਮਾਲ ਦੀ ਸਿਫਾਰਸ਼ ਕੀਤੀ ਹੈ। ਸਕੂਲ ਸਿਲੇਬਸ ਵਿਚ ਸੋਧ ਲਈ ਗਠਿਤ ਕਮੇਟੀ ਨੇ ਇਹ ਸਿਫਾਰਸ਼ ਕੀਤੀ। ਕਮੇਟੀ ਦੇ ਪ੍ਰਧਾਨ ਸੀਆਈ ਇਸਾਕ ਮੁਤਾਬਕ ਕਮੇਟੀ ਨੇ ਸਿਲੇਬਸਾਂ ਵਿਚ ‘ਇੰਡੀਆ’ ਦੀ ਜਗ੍ਹਾ ‘ਭਾਰਤ’ ਸ਼ਬਦ ਦੇ ਇਸਤੇਮਾਲ, ‘ਪ੍ਰਾਚੀਨ ਇਤਿਹਾਸ’ ਦੀ ਥਾਂ ‘ਤੇ ‘ਕਲਾਸੀਕਲ ਹਿਸਟਰੀ’ ਸ਼ੁਰੂ ਕਰਨ ਤੇ ਸਾਰੇ ਵਿਸ਼ਿਆਂ ਦੇ ਸਿਲੇਬਸਾਂ ਵਿਚ ਭਾਰਤੀ ਗਿਆਨ ਪ੍ਰਣਾਲੀ ਸ਼ੁਰੂ ਕਰਨ ਦੀ ਸਿਫਾਰਸ਼ ਕੀਤੀ।

ਉਨ੍ਹਾਂ ਕਿਹਾ ਕਿ ਕਮੇਟੀ ਨੇ ਸਿਲੇਬਸਾਂ ਵਿਚ ਵੱਖ-ਵੱਖ ਸੰਘਰਸ਼ਾਂ ਵਿਚ ‘ਹਿੰਦੂ ਵਿਜੇ ਗਾਥਾਵਾਂ’ ‘ਤੇ ਜ਼ੋਰ ਦੇਣ ਲਈ ਕਿਹਾ ਹੈ। ਇਸਾਕ ਨੇ ਕਿਹਾ ਕਿ ਸਿਲੇਬਸਾਂ ਵਿਚ ਸਾਡੀਆਂ ਅਸਫਲਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਮੁਗਲਾਂ ਤੇ ਸੁਲਤਾਨਾਂ ‘ਤੇ ਸਾਡੀ ਵਿਜੇ ਦਾ ਨਹੀਂ।