● On air now · ਟੀਵੀ ਪੰਜਾਬ

Punjabi News · Since 2013

Breaking

ਨਿਊਯਾਰਕ ’ਚ ਲੀਹੋਂ ਲੱਥੀ ਟਰੇਨ, 13 ਯਾਤਰੀ ਜ਼ਖ਼ਮੀ

New York- ਅੱਜ ਸਵੇਰੇ ਨਿਊਯਾਰਕ ਸਿਟੀ ’ਚ ਇੱਕ ਯਾਤਰੀ ਰੇਲਗੱਡੀ ਦੇ ਪਟੜੀ ਤੋਂ ਉਤਰਨ ਕਾਰਨ 13 ਯਾਤਰੀ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਦੋ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਸਬੰਧੀ ਮੈਟਰੋਪਾਲੀਟਨ ਟਰਾਂਪੋਰਟੇਸ਼ਨ ਅਥਾਰਿਟੀ ਦੇ ਬੁਲਾਰੇ ਨੇ ਦੱਸਿਆ ਕਿ ਲੌਂਗ…


New York- ਅੱਜ ਸਵੇਰੇ ਨਿਊਯਾਰਕ ਸਿਟੀ ’ਚ ਇੱਕ ਯਾਤਰੀ ਰੇਲਗੱਡੀ ਦੇ ਪਟੜੀ ਤੋਂ ਉਤਰਨ ਕਾਰਨ 13 ਯਾਤਰੀ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਦੋ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਸਬੰਧੀ ਮੈਟਰੋਪਾਲੀਟਨ ਟਰਾਂਪੋਰਟੇਸ਼ਨ ਅਥਾਰਿਟੀ ਦੇ ਬੁਲਾਰੇ ਨੇ ਦੱਸਿਆ ਕਿ ਲੌਂਗ ਆਈਲੈਂਡ ਰੇਲਗੱਡੀ ’ਚ ਲਗਭਗ 100 ਯਾਤਰੀ ਸਵਾਰ ਸਨ ਅਤੇ ਜਦੋਂ ਇਹ ਸਵੇਰੇ 11 ਵਜੇ ਕੁਈਨਜ਼ ਦੇ ਜਮੈਕਾ ਸਟੇਸ਼ਨ ਦੇ ਪੂਰਬ ’ਚ ਪਹੁੰਚੀ ਤਾਂ ਇਹ ਪਟੜੀ ਤੋਂ ਉਤਰ ਗਈ। ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੇ ਫਾਇਰ ਕਮਿਸ਼ਨਰ ਲੌਰਾ ਕਵਾਨਾਘ ਨੇ ਦੱਸਿਆ ਕਿ ਕੁੱਲ 13 ਯਾਤਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਦੋ ਦੇ ਗੰਭੀਰ ਸੱਟਾਂ ਲੱਗੀਆਂ ਹਨ ਪਰ ਇਸ ਸਮੇਂ ਸਾਰਿਆਂ ਦੀ ਹਾਲਤ ਸਥਿਰ ਹੈ ਅਤੇ ਜਲਦੀ ਹੀ ਉਹ ਠੀਕ ਹੋ ਜਾਣਗੇ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।


Filed under