● On air now · ਟੀਵੀ ਪੰਜਾਬ

Punjabi News · Since 2013

Breaking

NIA ਦਾ ਵੱਡਾ ਐਕਸ਼ਨ, ਤੜਕੇ ਸਵੇਰੇ ਪੰਜਾਬ ਦੇ “AAP” ਆਗੂ ਦੇ ਘਰ ਕੀਤੀ ਛਾਪੇਮਾਰੀ

ਡੈਸਕ- ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਵਿਖੇ ਅੱਜ NIA ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। NIA ਟੀਮ ਨੇ ਆਪ ਦੇ ਬਲਾਕ ਪ੍ਰਧਾਨ ਅਤੇ ਸੁਪਰਬ ਮੈਰਿਜ ਪੈਲਸ ਦੇ ਮਾਲਕ ਗੁਰਵਿੰਦਰ ਸਿੰਘ ਸਿੱਧੂ ਦੇ ਘਰ ਛਾਪੇਮਾਰੀ ਕੀਤੀ ਗਈ। NIA ਦੇ…


ਡੈਸਕ- ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਵਿਖੇ ਅੱਜ NIA ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। NIA ਟੀਮ ਨੇ ਆਪ ਦੇ ਬਲਾਕ ਪ੍ਰਧਾਨ ਅਤੇ ਸੁਪਰਬ ਮੈਰਿਜ ਪੈਲਸ ਦੇ ਮਾਲਕ ਗੁਰਵਿੰਦਰ ਸਿੰਘ ਸਿੱਧੂ ਦੇ ਘਰ ਛਾਪੇਮਾਰੀ ਕੀਤੀ ਗਈ। NIA ਦੇ DSP ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਟੀਮ ਨੇ ‘ਆਪ’ ਆਗੂ ਦੇ ਘਰ ਕਰੀਬ ਦੋ ਘੰਟੇ ਜਾਂਚ ਕੀਤੀ। ਟੀਮ ਨੇ ਘਰ ਵਿਚ ਦਸਤਾਵੇਜਾਂ ਆਦਿ ਦੀ ਜਾਂਚ ਕੀਤੀ। ਇਸ ਮੌਕੇ ਪੰਜਾਬ ਪੁਲਿਸ ਦਾ ਅਮਲਾ ਵੀ ਮੌਜੂਦ ਸੀ।

ਆਮ ਆਦਮੀ ਪਾਰਟੀ ਦੇ ਆਗੂ ਨੇ ਦੱਸਿਆ ਕਿ ਜਾਂਦੇ ਸਮੇਂ ਟੀਮ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੁਝ ਇਤਰਾਜ਼ਯੋਗ ਮਿਲਣ ਦੀ ਸੂਚਨਾ ਦੇ ਆਧਾਰ ‘ਤੇ ਪੁੱਜੇ ਸਨ। ਇਸ ਦੇ ਇਲਾਵਾ ਪਿੰਡ ਪਥਰਾਲਾ ਵਿਖੇ ਵੀ ਇਕ ਕਾਰ ਡੀਲਰ ਦੇ ਘਰ NIA ਟੀਮ ਨੇ ਛਾਪੇਮਾਰੀ ਕੀਤੀ ਗਈ। ਮੁੱਢਲੀ ਜਾਣਕਾਰੀ ਮੁਤਾਬਕ ਟੀਮ ਨੂੰ ਦੋਵੇਂ ਘਰਾਂ ਵਿਚ ਕੋਈ ਇਤਰਾਜ਼ਯੋਗ ਨਹੀਂ ਮਿਲਿਆ।


Filed under