ਪੰਜਾਬ ‘ਚ ਨਹੀਂ ਹੋਵੇਗਾ ODI World Cup 2023 ਦਾ ਕੋਈ ਵੀ ਮੈਚ, Schedule ਜਾਰੀ

ਡੈਸਕ- ਆਈ.ਸੀ.ਸੀ ਨੇ ਵਰਲਡ ਕਪ 2023 ਦਾ ਸ਼ੈਡਯੂਲ਼ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਕ੍ਰਿਕੇਟ ਪ੍ਰੇਮੀਆਂ ਨੂੰ ਨਿਰਾਸ਼ਾ ਹੱਥ ਲੱਗੀ ਹੈ। ਕਿਉਂਕਿ ਇਸ ਵਾਰ ਪੰਜਾਬ ਦੇ ਮੁਹਾਲੀ ਸਟੇਡੀਯਮ ਦੇ ਖਾਤੇ ਇਕ ਵੀ ਮੈਚ ਨਹੀਂ ਆਇਆ ਹੈ। ਵਿਸ਼ਵ ਕੱਪ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ। ਪਹਿਲੇ ਮੈਚ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਦਾ ਸਾਹਮਣਾ ਅਹਿਮਦਾਬਾਦ ਵਿੱਚ ਨਿਊਜ਼ੀਲੈਂਡ ਨਾਲ ਹੋਵੇਗਾ। ਇਸ ਦੇ ਨਾਲ ਹੀ ਭਾਰਤੀ ਟੀਮ 8 ਅਕਤੂਬਰ ਨੂੰ ਚੇਨਈ ਵਿੱਚ ਆਪਣੇ ਪਹਿਲੇ ਮੈਚ ਵਿੱਚ ਆਸਟਰੇਲੀਆ ਨਾਲ ਭਿੜੇਗੀ। 46 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਕੁੱਲ 48 ਮੈਚ ਖੇਡੇ ਜਾਣਗੇ। ਕੁੱਲ 10 ਟੀਮਾਂ ਉਤਰ ਰਹੀਆਂ ਹਨ। ਇਸ ਲਈ 8 ਟੀਮਾਂ ਕੁਆਲੀਫਾਈ ਕਰ ਚੁੱਕੀਆਂ ਹਨ। 2 ਟੀਮਾਂ ਬਾਰੇ ਫੈਸਲਾ ਕੁਆਲੀਫਾਇਰ ਤੋਂ ਹੋਵੇਗਾ।

ਵਨਡੇ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਇਹ ਮੈਚ 12 ਥਾਵਾਂ ‘ਤੇ ਖੇਡੇ ਜਾਣਗੇ। ਇਸ ਵਿੱਚ ਅਹਿਮਦਾਬਾਦ, ਬੰਗਲੌਰ, ਚੇਨਈ, ਦਿੱਲੀ, ਧਰਮਸ਼ਾਲਾ, ਗੁਹਾਟੀ, ਹੈਦਰਾਬਾਦ, ਕੋਲਕਾਤਾ, ਲਖਨਊ, ਇੰਦੌਰ, ਮੁੰਬਈ ਅਤੇ ਰਾਜਕੋਟ ਸ਼ਾਮਲ ਹਨ। ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਪਹਿਲਾ ਸੈਮੀਫਾਈਨਲ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਹੋਵੇਗਾ ਜਦਕਿ ਦੂਜਾ ਸੈਮੀਫਾਈਨਲ 16 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ‘ਚ ਹੋਵੇਗਾ।

ਆਈਸੀਸੀ ਮੁਤਾਬਕ ਟੀਮ ਇੰਡੀਆ ਆਪਣੇ 9 ਮੈਚ 9 ਵੱਖ-ਵੱਖ ਥਾਵਾਂ ‘ਤੇ ਖੇਡੇਗੀ। ਟੀਮ ਦਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ‘ਚ ਆਸਟ੍ਰੇਲੀਆ ਨਾਲ ਹੋਵੇਗਾ। ਭਾਰਤੀ ਟੀਮ 11 ਅਕਤੂਬਰ ਨੂੰ ਦਿੱਲੀ ‘ਚ ਅਫਗਾਨਿਸਤਾਨ ਨਾਲ ਫਿਰ 15 ਅਕਤੂਬਰ ਨੂੰ ਪਾਕਿਸਤਾਨ ਨਾਲ ਭਿੜੇਗੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਡਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ।

ਭਾਰਤ ਦੇ ਹੋਰ ਮੈਚਾਂ ਦੀ ਗੱਲ ਕਰੀਏ ਤਾਂ ਉਹ 19 ਅਕਤੂਬਰ ਨੂੰ ਪੁਣੇ ‘ਚ ਬੰਗਲਾਦੇਸ਼ ਤੋਂ, 22 ਅਕਤੂਬਰ ਨੂੰ ਧਰਮਸ਼ਾਲਾ ‘ਚ ਨਿਊਜ਼ੀਲੈਂਡ ਤੋਂ, 29 ਅਕਤੂਬਰ ਨੂੰ ਲਖਨਊ ‘ਚ ਇੰਗਲੈਂਡ ਤੋਂ, 2 ਨਵੰਬਰ ਨੂੰ ਮੁੰਬਈ ‘ਚ ਕੁਆਲੀਫਾਇਰ, 5 ਨਵੰਬਰ ਨੂੰ ਕੋਲਕਾਤਾ ‘ਚ ਦੱਖਣੀ ਅਫਰੀਕਾ ਤੋਂ ਭਿੜੇਗਾ। 11 ਨਵੰਬਰ ਨੂੰ ਬੈਂਗਲੁਰੂ ਵਿੱਚ ਦੂਜੀ ਕੁਆਲੀਫਾਇਰ ਟੀਮ ਨਾਲ ਹੋਵੇਗਾ।

ਪਹਿਲੀ ਵਾਰ ਪੂਰਾ ਆਈਸੀਸੀ ਵਨਡੇ ਵਿਸ਼ਵ ਕੱਪ ਭਾਰਤ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 1987 ‘ਚ ਭਾਰਤ-ਪਾਕਿਸਤਾਨ, 1996 ‘ਚ ਭਾਰਤ-ਪਾਕਿਸਤਾਨ-ਸ਼੍ਰੀਲੰਕਾ ਅਤੇ 2011 ‘ਚ ਭਾਰਤ-ਸ਼੍ਰੀਲੰਕਾ-ਬੰਗਲਾਦੇਸ਼ ਨੇ ਸਾਂਝੇ ਤੌਰ ‘ਤੇ ਵਿਸ਼ਵ ਕੱਪ ਦਾ ਆਯੋਜਨ ਕੀਤਾ ਸੀ। ਭਾਰਤ ਨੇ 1983 ਵਿੱਚ ਕਪਿਲ ਦੇਵ ਦੀ ਅਗਵਾਈ ਵਿੱਚ ਅਤੇ 2011 ਵਿੱਚ ਐਮਐਸ ਧੋਨੀ ਦੀ ਕਪਤਾਨੀ ਵਿੱਚ ਦੋ ਵਾਰ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।