ਨੂਰਮਹਿਲ: ਘਰ ’ਚ ਦਾਖਲ ਹੋ ਕੇ ਨੌਜਵਾਨ ਦੀ ਗੋਲੀਆਂ ਮਾਰ ਕੇ ਕਿੱਤੀ ਹੱਤਿਆ

ਨੂਰਮਹਿਲ ਕਸਬੇ ਦੇ ਖਟੀਕ ਮੁਹੱਲੇ ’ਚ 25 ਸਾਲਾਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਰਾਮ ਲੁਭਾਇਆ ਵੱਜੋਂ ਹੋਈ। ਜਾਣਕਾਰੀ ਅਨੁਸਾਰ ਹਮਲਾਵਰ ਚਿੱਟੀ ਐਕਟਿਵਾ ’ਤੇ ਆਇਆ ਸੀ। ਉਸ ਨੇ ਰੋਹਿਤ ਦੇ ਘਰ ਦਾ ਗੇਟ ਖੜਕਾਇਆ ਤੇ ਫਿਰ ਅੰਦਰ ਜਾ ਕੇ ਰੋਹਿਤ ’ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦਿਆ ਹੀ ਐੱਸ ਐੱਸ ਪੀ ਨਵੀਨ ਸਿੰਗਲਾ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਕਾਤਲ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਹਨ। ਡੀਐੱਸਪੀ ਲਖਵਿੰਦਰ ਸਿੰਘ ਅਤੇ ਐੱਸਐੱਚਓ ਜਤਿੰਦਰ ਕੁਮਾਰ ਵੀ ਮੌਕੇ ’ਤੇ ਪਹੁੰਚੇ ਹੋਏ ਸਨ। ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹਮਲਾਵਰ ਦੀਆਂ ਤਸਵੀਰਾਂ ਨਾਲ ਕਥਿਤ ਦੋਸ਼ੀ ਨੂੰ ਫੜਨ ਲਈ ਪੁਲੀਸ ਨੱਠ ਭੱਜ ਕਰ ਰਹੀ ਹੈ।