● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ‘ਚ ਈਬੋਲਾ ਨੂੰ ਲੈ ਕੇ ਚੌਕਸੀ ਵਧੀ, ਇੱਕ ਵਿਅਕਤੀ ਦੀ ਜਾਂਚ ਜਾਰੀ

Toronto- ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਪੂਰਬੀ ਅਫਰੀਕਾ ਤੋਂ ਵਾਪਸ ਆਏ ਇੱਕ ਵਿਅਕਤੀ ਦੀ ਈਬੋਲਾ ਵਾਇਰਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਓਨਟਾਰੀਓ ਸਿਹਤ ਮੰਤਰਾਲੇ ਮੁਤਾਬਕ ਮਰੀਜ਼ ਇਸ ਸਮੇਂ ਹਸਪਤਾਲ ‘ਚ ਦਾਖਲ ਹੈ ਅਤੇ ਸਾਵਧਾਨੀ ਵਜੋਂ ਕਈ ਸੰਕਰਾਮਕ…


Toronto- ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਪੂਰਬੀ ਅਫਰੀਕਾ ਤੋਂ ਵਾਪਸ ਆਏ ਇੱਕ ਵਿਅਕਤੀ ਦੀ ਈਬੋਲਾ ਵਾਇਰਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਓਨਟਾਰੀਓ ਸਿਹਤ ਮੰਤਰਾਲੇ ਮੁਤਾਬਕ ਮਰੀਜ਼ ਇਸ ਸਮੇਂ ਹਸਪਤਾਲ ‘ਚ ਦਾਖਲ ਹੈ ਅਤੇ ਸਾਵਧਾਨੀ ਵਜੋਂ ਕਈ ਸੰਕਰਾਮਕ ਬਿਮਾਰੀਆਂ ਲਈ ਟੈਸਟ ਕੀਤੇ ਜਾ ਰਹੇ ਹਨ, ਜਿਨ੍ਹਾਂ ‘ਚ ਈਬੋਲਾ ਵੀ ਸ਼ਾਮਲ ਹੈ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸੂਬੇ ‘ਚ ਇਸ ਵੇਲੇ ਈਬੋਲਾ ਦਾ ਕੋਈ ਪੁਸ਼ਟੀਸ਼ੁਦਾ ਮਾਮਲਾ ਸਾਹਮਣੇ ਨਹੀਂ ਆਇਆ। ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਵਿਅਕਤੀ ਕਦੋਂ ਕੈਨੇਡਾ ਵਾਪਸ ਆਇਆ ਸੀ ਜਾਂ ਉਸ ‘ਚ ਕਿਹੜੇ ਲੱਛਣ ਪਾਏ ਗਏ ਹਨ।
World Health Organization (WHO) ਨੇ ਕਾਂਗੋ ਅਤੇ ਯੂਗਾਂਡਾ ‘ਚ ਫੈਲੇ ਈਬੋਲਾ ਦੇ ਕਹਿਰ ਨੂੰ ਲੈ ਕੇ ਕੌਮਾਂਤਰੀ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਹੈ। ਹੁਣ ਤੱਕ ਇਸ ਕਹਿਰ ਕਾਰਨ ਘੱਟੋ-ਘੱਟ 134 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 500 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆਏ ਹਨ।
ਮਾਹਿਰਾਂ ਮੁਤਾਬਕ ਈਬੋਲਾ ਬਿਮਾਰੀ ਸੰਕਰਮਿਤ ਵਿਅਕਤੀ ਜਾਂ ਜਾਨਵਰ ਦੇ ਸਰੀਰਕ ਤਰਲ ਪਦਾਰਥਾਂ ਨਾਲ ਸਿੱਧੇ ਸੰਪਰਕ ਰਾਹੀਂ ਫੈਲਦੀ ਹੈ। ਹਾਲਾਂਕਿ ਇਹ ਹਵਾ ਜਾਂ ਆਮ ਮਿਲਣ-ਜੁਲਣ ਨਾਲ ਨਹੀਂ ਫੈਲਦੀ। ਕੈਨੇਡਾ ਸਰਕਾਰ ਨੇ ਕਾਂਗੋ ਦੇ ਕੁਝ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਤੋਂ ਵੀ ਲੋਕਾਂ ਨੂੰ ਬਚਣ ਦੀ ਸਲਾਹ ਦਿੱਤੀ ਹੈ।


Filed under