PAU ਦੇ ਲਾਈਵ ਪ੍ਰੋਗਰਾਮ ‘ਚ ਮਾਹਿਰਾਂ ਨੇ ਖੇਤੀ ਦੇ ਚਲੰਤ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਣ ਵਾਲੇ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਵੀ ਖੇਤੀ ਨਾਲ ਸੰਬੰਧਤ ਮਾਹਿਰ ਸ਼ਾਮਿਲ ਹੋਏ। ਉਹਨਾਂ ਨੇ ਖੇਤੀ ਦੇ ਚਾਲੂ ਮਸਲਿਆਂ ਬਾਰੇ ਵਿਚਾਰ ਕਰਦਿਆਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਫਲ ਵਿਗਿਆਨ ਵਿਭਾਗ ਦੇ ਮਾਹਿਰ ਡਾ. ਜਸਵਿੰਦਰ ਸਿੰਘ ਬਰਾੜ ਨੇ ਪੰਜਾਬ ਦੇ ਦੱਖਣੀ ਪੱਛਮੀ ਜ਼ਿਲਿਆਂ ਵਿਚ ਕਿੰਨੂ ਦੇ ਬੂਟਿਆਂ ਦੇ ਅਚਾਨਕ ਸੁੱਕ ਜਾਣ ਦੀ ਸਮੱਸਿਆ ਬਾਰੇ ਗੱਲ ਕੀਤੀ। ਉਹਨਾਂ ਦੱਸਿਆ ਕਿ ਇਸ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਹੈ।

ਚਲ ਰਹੇ ਸਮੇਂ ਦੌਰਾਨ ਬਾਗਬਾਨਾਂ ਦੇ ਰੁਝੇਵੇਂ ਅਤੇ ਸਰਦੀਆਂ ਦੌਰਾਨ ਬਾਗਾਂ ਦੀ ਸੰਭਾਲ ਬਾਰੇ ਵੀ ਡਾ. ਬਰਾੜ ਨੇ ਵਿਸਥਾਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਜੁਆਲੋਜੀ ਵਿਭਾਗ ਦੇ ਮਾਹਿਰ ਡਾ. ਰਾਜਵਿੰਦਰ ਸਿੰਘ ਨੇ ਹਾੜੀ ਦੀਆਂ ਫ਼ਸਲਾਂ ਵਿਚ ਚੂਹਿਆਂ ਦੀ ਰੋਕਥਾਮ ਦੇ ਮੁੱਦੇ ‘ਤੇ ਗੱਲ ਕੀਤੀ।

ਉਹਨਾਂ ਦੱਸਿਆ ਕਿ ਚੂਹਿਆਂ ਦੀਆਂ ਵੱਖ-ਵੱਖ ਕਿਸਮਾਂ ਖੇਤਾਂ ਵਿਚ ਪਾਈਆਂ ਜਾਂਦੀਆਂ ਹਨ। ਇਸ ਬਾਬਤ ਗੱਲ ਕਰਦਿਆਂ ਡਾ. ਰਾਜਵਿੰਦਰ ਸਿੰਘ ਨੇ ਚੂਹਿਆਂ ਨੂੰ ਭਜਾਉਣ ਲਈ ਬਣਾਏ ਜਾਣ ਵਾਲੇ ਚੋਗ ਦਾ ਤਰੀਕਾ ਵੀ ਕਿਸਾਨਾਂ ਨਾਲ ਸਾਂਝਾ ਕੀਤਾ।

ਇਸ ਤੋਂ ਪਹਿਲਾਂ ਕਿਸਾਨਾਂ ਨੂੰ ਖੇਤੀ ਰੁਝੇਵਿਆਂ ਬਾਰੇ ਗੁਰਪ੍ਰੀਤ ਵਿਰਕ ਨੇ ਗੱਲ ਕੀਤੀ। ਮੌਸਮ ਵਿਗਿਆਨੀ ਡਾ. ਕੇ.ਕੇ. ਗਿੱਲ ਮੌਸਮ ਦੇ ਹਾਲ ਬਾਰੇ ਦੱਸਿਆ।

ਟੀਵੀ ਪੰਜਾਬ ਬਿਊਰੋ