PAU ਦੀ ਵਿਦਿਆਰਥਣ ਨੂੰ ਮਿਲੀ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ

ਲੁਧਿਆਣਾ : ਪੀ.ਏ.ਯੂ. ਵਿਚ ਕੈਮਿਸਟਰੀ ਦੀ ਪੰਜ ਸਾਲਾ ਇੰਟੈਗ੍ਰੇਟਿਡ ਐੱਮ ਐੱਸ ਸੀ ਕਰ ਰਹੀ ਵਿਦਿਆਰਥਣ ਹਰਨੀਤ ਕੌਰ ਨੂੰ ਅਮਰੀਕਾ ਦੀ ਅਰਕਾਨਸਸ ਯੂਨੀਵਰਸਿਟੀ ਵੱਲੋਂ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਹੈ।

ਇਹ ਫੈਲੋਸ਼ਿਪ ਉਹਨਾਂ ਨੂੰ ਪੀ ਐੱਚ ਡੀ ਦੀ ਖੋਜ ਲਈ ਦਿੱਤੀ ਜਾਵੇਗੀ। ਕੁਮਾਰੀ ਹਰਨੀਤ ਕੌਰ ਨੇ ਆਪਣੀ ਐੱਮ ਐੱਸ ਸੀ ਡਾ. ਉਰਵਸ਼ੀ ਦੀ ਨਿਗਰਾਨੀ ਹੇਠ ਕਮਿਸਟਰੀ ਵਿਭਾਗ ਤੋਂ ਪੂਰੀ ਕੀਤੀ।

ਇਸ ਤੋਂ ਇਲਾਵਾ ਉਹਨਾਂ ਨੂੰ ਪੀ ਐੱਚ ਡੀ ਪ੍ਰੋਗਰਾਮ ਦੌਰਾਨ ਸੈੱਲ ਅਤੇ ਮੌਲੀਕਿਊਲਰ ਜੀਵ ਵਿਗਿਆਨ ਵਿਚ ਸਹਿ-ਅਧਿਆਪਨ ਲਈ 22800 ਅਮਰੀਕਨ ਡਾਲਰ ਸਾਲਾਨਾ ਦਿੱਤੇ ਜਾਣਗੇ।

ਪੀ.ਏ.ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ, ਡੀਨ ਬੇਸਿਕ ਸਾਇੰਸਜ਼ ਕਾਲਜ ਡਾ. ਸ਼ੰਮੀ ਕਪੂਰ, ਕਮਿਸਟਰੀ ਵਿਭਾਗ ਦੇ ਮੁਖੀ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੁਮਾਰੀ ਹਰਨੀਤ ਕੌਰ ਅਤੇ ਉਹਨਾਂ ਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਟੀਵੀ ਪੰਜਾਬ ਬਿਊਰੋ