PAU ਦੇ ਸਿਖਿਆਰਥੀਆਂ ਨੇ ਰਾਜ ਪੱਧਰੀ ਮੁਕਾਬਲੇ ‘ਚ ਹਿੱਸਾ ਲਿਆ

ਲੁਧਿਆਣਾ : ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸਕਿੱਲ ਡਿਵੈਲਪਮੈਂਟ ਸੈਂਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ ਗਏ ਰਾਜ ਪੱਧਰੀ ਹੁਨਰ ਮੁਕਾਬਲੇ ਵਿਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਰੀਜ਼ਨਲ ਪੱਧਰ ‘ਤੇ ਚੰਡੀਗੜ ਵਿਖੇ ਹੋਏ ਮੁਕਾਬਲੇ ਵਿਚ ਭਾਗ ਲਿਆ।

ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਗਜ਼ਲ ਰਾਣੀ ਅਤੇ ਹਰਕੀਰਤ ਕੌਰ ਮੈਸ਼ੀਆਣਾ ਨੇ ਫਲੋਰਿਸਟਰੀ ਅਤੇ ਜਗਜੀਤ ਸਿੰਘ ਤੇ ਨਵਜੀਤ ਕੌਰ ਨੇ ਲੈਂਡਸਕੇਪ ਗਾਰਡਨਿੰਗ ਮੁਕਾਬਲੇ ਵਿਚ ਭਾਗ ਲਿਆ।

ਡਾ. ਲਵਲੀਸ਼ ਗਰਗ ਅਸਿਸਟੈਂਟ ਪ੍ਰੋਫੈਸਰ ਨੇ ਦੱਸਿਆ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਨਿਖਾਰਨ ਵਿਚ ਸਹਾਈ ਹੁੰਦੇ ਹਨ। ਇਸ ਮੁਕਾਬਲੇ ਦੀ ਤਿਆਰੀ ਲਈ ਸਿਖਲਾਈ ਕੋਰਸ ਕਰਵਾਇਆ ਗਿਆ।

ਫਲੋਰਿਸਟਰੀ ਵਿਸ਼ੇ ਵਿਚ ਡਾ. ਸ਼ਿਵਾਨੀ ਰਾਣਾ ਅਤੇ ਡਾ. ਸ਼ਰਨਬੀਰ ਕੌਰ ਨੇ ਅਤੇ ਲੈਂਡਸਕੇਪ ਗਾਰਡਨਿੰਗ ਵਿਚ ਡਾ. ਰਣਜੀਤ ਸਿੰਘ, ਡਾ. ਸਰਵੇਸ਼ ਕੁਮਾਰ ਅਤੇ ਡਾ. ਸਿਮਰਤ ਸਿੰਘ ਨੇ ਵਿਦਿਆਰਥੀਆਂ ਨੂੰ ਵਿਸ਼ੇ ਬਾਰੇ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ।

ਇਸ ਮੌਕੇ ਮੈਡਮ ਕੰਵਲਜੀਤ ਕੌਰ ਅਤੇ ਮੈਡਮ ਭੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਟੀਵੀ ਪੰਜਾਬ ਬਿਊਰੋ