ਪਾਕਿਸਤਾਨ ‘ਚ ਬਲੂਚਿਸਤਾਨ ‘ਚ ਜ਼ੋਰਦਾਰ ਧਮਾਕਾ, 50 ਤੋਂ ਵੱਧ ਲੋਕਾਂ ਦੀ ਮੌ.ਤ, 100 ਜ਼ਖਮੀ

ਡੈਸਕ- ਪਾਕਿਸਤਾਨ ਦਾ ਬਲੂਚਿਸਤਾਨ ਇੱਕ ਹੋਰ ਵੱਡੇ ਧਮਾਕੇ ਬਾਲ ਦਹਿਲ ਗਿਆ ਹੈ। ਇੱਥੋਂ ਦੇ ਮਸਤੁੰਗ ਜ਼ਿਲ੍ਹੇ ਵਿੱਚ ਮਦੀਨਾ ਮਸਜਿਦ ਦੇ ਨੇੜੇ ਜ਼ੋਰਦਾਰ ਬਲਾਸਟ ਹੋਇਆ ਹੈ। ਬਲਾਸਟ ਵਿੱਚ ਹਮਲਾਵਰਾਂ ਨੇ ਮਸਜਿਦ ਦੇ ਨੇੜਿਓਂ ਗੁਜ਼ਰ ਰਹੇ ਈਦ ਮਿਲਾਦ-ਉਨ-ਨਬੀ ਜਲੂਸ ਨੂੰ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨੀ ਅਖਬਾਰ ਮੁਤਾਬਕ ਬਲਾਸਟ ਵਿੱਚ 50 ਤੋਂ ਵੱਧ ਲੋਕਾਂ ਦੀ ਮੌ.ਤ ਹੋ ਗਈ ਹੈ। ਪਰ ਹਾਲੇ ਇਸਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ। ਹਮਲੇ ਵਿੱਚ 100 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਵਿੱਚ ਮ੍ਰਿ.ਤਕਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।

ਮੁਨੀਮ ਨੇ ਪੁਸ਼ਟੀ ਕੀਤੀ ਕਿ ਵਿਸਫੋਟ DSP ਗਿਸ਼ਕੋਰੀ ਦੀ ਕਾਰ ਵਿੱਚ ਹੋਇਆ ਸੀ, ਜੋ ਜਲੂਸ ਦੇ ਕਿਨਾਰੇ ਮੌਜੂਦ ਸੀ। SHO ਮੁਹੰਮਦ ਜਾਵੇਦ ਲਹਿਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਪੁਲਿਸ ਕਰਮਚਾਰੀ ਦੀ ਵੀ ਮੌ.ਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਆਤਮਘਾਤੀ ਵਿਸਫੋਟ ਸੀ। ਹਮਲਾਵਰ ਨੇ DSP ਗਿਸ਼ਕੋਰੀ ਦੀ ਕਾਰ ਦੇ ਨੇੜੇ ਖੁਦ ਨੂੰ ਉਡਾ ਲਿਆ। ਵਿਸਫੋਟ ਦੇ ਬਾਅਦ ਇਸ ਘਟਨਾ ਦੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਘਟਨਾ ਦੀ ਹਾਲੇ ਤੱਕ ਨਹੀਂ ਲਈ ਹੈ। ਬਲੂਚਿਸਤਾਨ ਪ੍ਰਾਂਤ ਦੇ ਅਧਿਕਾਰੀਆਂ ਨੇ ਪ੍ਰਭਾਵਿਤ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ ਤੇ ਹਮਲਾਵਰਾਂ ਦੀ ਭਾਲ ਲਈ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

ਮੁਨੀਮ ਨੇ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਅਲਫਲਾਹ ਰੋਡ ‘ਤੇ ਮਦੀਨਾ ਮਸਜਿਦ ਦੇ ਨੇੜੇ ਜਲੂਸ ਦੇ ਲਈ ਇਕੱਠਾ ਹੋ ਰਹੇ ਸਨ। ਬਲੂਚਿਸਤਾਨ ਦੇ ਅੰਤਰਿਮ ਸੂਚਨਾ ਮੰਤਰੀ ਜਾਨ ਅਚਕਜਈ ਨੇ ਕਿਹਾ ਕਿ ਬਚਾਅ ਦਲ ਞੁ ਮਸਤੁੰਗ ਭੇਜਿਆ ਗਿਆ ਹੈ। ਮੰਤਰੀ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਕਵੇਟਾ ਲਿਜਾਇਆ ਜਾ ਰਿਹਾ ਹੈ ਤੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਸਥਿਤੀ ਲਾਗੂ ਕਰ ਦਿੱਤੀ ਗਈ ਹੈ। ਇਸ ਬਲਾਸਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।