● On air now · ਟੀਵੀ ਪੰਜਾਬ

Punjabi News · Since 2013

Breaking

ਸ਼ਮਸ਼ਾਨ ਘਾਟ ‘ਚ ਤਾਏ ਦੇ ਫੁੱਲ ਚੁੱਗਣ ਆਏ ਨੌਜਵਾਨ ਦਾ ਕਤਲ, ਗੋਲੀਆਂ ਮਾਰ ਫਰਾਰ ਹੋਏ ਮੁਲਜ਼ਮ

ਡੈਸਕ- ਪੰਜਾਬ ਦੇ ਪਟਿਆਲਾ ਦੇ ਸ਼ਮਸ਼ਾਨ ਘਾਟ ‘ਚ ਫੁੱਲ ਚੁੱਗਣ ਆਏ ਵਿਅਕਤੀ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਪਟਿਆਲਾ ਵਾਸੀ ਨਵਨੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਘਟਨਾ ਪਟਿਆਲਾ ਦੇ ਕਲੋੜੀ ਘੇਟ ਸ਼ਮਸ਼ਾਨਘਾਟ ਦੀ ਹੈ,…


ਡੈਸਕ- ਪੰਜਾਬ ਦੇ ਪਟਿਆਲਾ ਦੇ ਸ਼ਮਸ਼ਾਨ ਘਾਟ ‘ਚ ਫੁੱਲ ਚੁੱਗਣ ਆਏ ਵਿਅਕਤੀ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਪਟਿਆਲਾ ਵਾਸੀ ਨਵਨੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਘਟਨਾ ਪਟਿਆਲਾ ਦੇ ਕਲੋੜੀ ਘੇਟ ਸ਼ਮਸ਼ਾਨਘਾਟ ਦੀ ਹੈ, ਜਿੱਥੇ ਨਵਨੀਤ ਸਿੰਘ ਆਪਣੇ ਤਾਏ ਦੇ ਫੁੱਲ ਚੁੱਗਣ ਲਈ ਆਇਆ ਹੋਇਆ ਸੀ।

ਮੁਲਜ਼ਮ ਪਹਿਲਾਂ ਹੀ ਸ਼ਮਸ਼ਾਨ ਘਾਟ ਅੰਦਰ ਘਾਤ ਲਗਾ ਕੇ ਬੈਠੇ ਹੋਏ ਸਨ ਤੇ ਨਵਨੀਤ ‘ਤੇ ਤਾਬੜਤੋੜ ਗੋਲੀਆਂ ਚਲਾ ਕੇ ਉੱਥੋਂ ਫਰਾਰ ਹੋ ਗਏ। ਫਿਲਹਾਲ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਨਵਨੀਤ ਦਾ ਕਤਲ ਕਿਸ ਨੇ ਤੇ ਕਿਉਂ ਕੀਤਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਘਟਨਾ ਵਾਲੀ ਥਾਂ ਦੇ ਪੁਲਿਸ ਤੇ ਫੌਰੈਂਸਿਕ ਟੀਮ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਨੂੰ ਬਿਜਨੇਸ ਨਾਲ ਜੁੜੇ ਵਿਵਾਦ ਨਾਲ ਦੇਖ ਰਹੀ ਹੈ।

ਬੀਤੀ ਦਿਨੀਂ ਹੋਈ ਤਾਏ ਦੀ ਮੌਤ

ਨਵਨੀਤ ਦੇ ਤਾਏ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਨਵਨੀਤ ਆਪਣੇ ਪਰਿਵਾਰ ਨਾਲ ਸ਼ਮਸ਼ਾਨ ਘਾਟ ਫੁੱਲ ਚੁੱਗਣ ਲਈ ਪਹੁੰਚਿਆ। ਮੁਲਜ਼ਮ ਉੱਥੇ ਪਹਿਲੇ ਹੀ ਘਾਤ ਲਗਾ ਕੇ ਬੈਠੇ ਸਨ।


Filed under