ਰਾਜਪਾਲ ਦੇ ਕਨੂੰਨੀ ਦਾਅ ‘ਚ ਫੰਸ ‘ਆਪ’ ਸਰਕਾਰ ਨੇ ਸੱਦਿਆ ਵਿਧਾਨ ਸਭਾ ਇਜਲਾਸ

ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਰਾਜਪਾਲ ਬਨਵਾਰੀ ਲਾਲ ਪੁਰੋਹਤ ਦਾ ਵਿਰੋਧ ਕਰ ਸ਼ਾਤੀ ਮਾਰਚ ਕੱਢ ਰਹੀ ਹੈ ਪਰ ਮੁੱਖ ਮੰਤਰੀ ਵਲੋਂ ਕੀਤੇ ਗਏ ਨਵੇਂ ਐਲਾਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸੂਬਾ ਸਰਕਾਰ ਰਾਜਪਾਲ ਦੇ ਤਰਕ ਤੋਂ ਹਾਰ ਗਈ ਹੈ ।ਮੁੱਖ ਮੰਤਰੀ ਭਗਵੰਤ ਮਾਨ ਨੇ ਸੰਦੇਸ਼ ਜਾਰੀ ਕਰ ਐਲਾਨ ਕੀਤਾ ਹੈ ਕਿ ਹੁਣ 27 ਸਤੰਬਰ ਮੰਗਲਵਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਮੰਜ਼ੂਰੀ ਨਾਲ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਜਾ ਰਿਹਾ ਹੈ ।ਜਿਸ ਵਿੱਚ ਬਿਜਲੀ ਅਤੇ ਪਰਾਲੀ ਵਰਗੇ ਮੁੱਦੇ ਵਿਚਾਰੁ ਜਾਣਗੇ ।

ਹੁਣ ਸਮਝਨ ਚਾਲੀ ਗੱਲ ਇਹ ਹੈ ਕਿ ਇਜਲਾਸ ਰੱਦ ਹੋਣ ਤੋਂ ਬਾਅਦ ਸਰਕਾਰ ਦੇ ਬਿਆਨ ਵਿਚੋਂ ਵਿਸ਼ੇਸ਼ ਇਜਲਾਸ ਸ਼ਬਦ ਨਿਕਲ ਗਿਆ ਹੈ ।ਹੁਣ ਮੁੱਖ ਮੰਤਰੀ ਨੇ ਸਿਰਫ ਇਜਲਾਸ ਸ਼ਬਦ ਦੀ ਵਰਤੋ ਕੀਤੀ ਹੈ । ਦੂਜੀ ਗੱਲ , ਕਿਊਕਿ ਵਿਰੋਧੀ ਧਿਰਾਂ ਦਾ ਇਲਜ਼ਾਮ ਸੀ ਕਿ ਸਿਰਫ ਵਿਸ਼ਵਾਸ ਮਤ ਨੂੰ ਲੈ ਕੇ ਸਰਕਾਰ ਵਿਸ਼ੇਸ਼ ਇਜਲਾਸ ਨਹੀਂ ਸੱਦ ਸਕਦੀ, ਸੋ ਇਸਲਈ ਹੁਣ ਇਸ ਇਜਲਾਸ ਚ ਬਿਜਲੀ ਅਤੇ ਪਰਾਲੀ ਵਰਗੇ ਮੁੱਦੇ ਵਿਚਾਰੇ ਜਾਣ ਦੀ ਗੱਲ ਮੁੱਖ ਮੰਤਰੀ ਵਲੋਂ ਖਾਸਤੌਰ ‘ਤੇ ਕੀਤੀ ਗਈ ਹੈ ।