ਡੈਸਕ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਪੰਜਾਬ ਦੌਰੇ ਦੇ ਦੂਜੇ ਦਿਨ ਜਲੰਧਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਜਲੰਧਰ ਤੋਂ ਸ਼ੁਸੀਲ ਰਿੰਕੂ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਮਨਜੀਤ ਸਿੰਘ ਮੰਨਾ ਨੂੰ ਵੱਡੀ ਜਿੱਤ ਨਾਲ ਜਿਤਾਕੇ ਦਿੱਲੀ ਭੇਜਣ।
ਉਹਨਾਂ ਕਿਹਾ ਕਿ ਭਾਜਪਾ ਦੇ ਉਮੀਦਵਾਰਾਂ ਨੂੰ ਪੈਣ ਵਾਲਾ ਇੱਕ ਇੱਕ ਵੋਟ ਮੋਦੀ ਦੇ ਖੁਦ ਦੇ ਖਾਤੇ ਵਿੱਚ ਜਾਵੇਗਾ। ਉਹਨਾਂ ਨੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ਰਾਜਨੀਤਿਕ ਗੱਠਜੋੜ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਇੰਡੀਆ ਗੱਠਜੋੜ ਦਾ ਗੁਬਾਰਾ ਫੁਟ ਗਿਆ ਹੈ। ਕੇਂਦਰ ਵਿੱਚ ਮੁੜ ਭਾਜਪਾ ਦੀ ਸਰਕਾਰ ਆ ਰਹੀ ਹੈ।
ਜਲੰਧਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ PM ਮੋਦੀ ਨੇ ਕਿਹਾ ਕਿ ਇਸ ਵਾਰ ਚਾਹੇ ਕਿੰਨੀ ਵੀ ਗਰਮੀ ਹੋਵੇ ਪਰ ਫਿਰ ਵੀ ਸਾਨੂੰ ਰਿਕਾਰਡ ਤੋੜ ਵੋਟਿੰਗ ਕਰਨੀ ਹੈ। ਮੋਦੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਭਾਜਪਾ ਨੂੰ ਆਪਣੀ ਜਿੱਤ ਲਈ ਹਰ ਇੱਕ ਪੋਲਿੰਗ ਬੂਥ ਤੇ ਜਿੱਤਣਾ ਹੋਵੇਗਾ। ਮੋਦੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਜਿੱਤ ਹੀ ਪੰਜਾਬ ਦੇ ਵਿਕਾਸ ਦੀ ਗਰੰਟੀ ਬਣੇਗੀ।
ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਸਿੱਖਾਂ ਦੀ ਭਾਵਨਾ ਦਾ ਸਤਿਕਾਰ ਨਹੀਂ ਕਿਹਾ। ਉਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਸੌਂਪ ਦਿੱਤਾ। ਮੋਦੀ ਨੇ ਕਿਹਾ ਕਿ ਜਦੋਂ ਉਹਨਾਂ ਦੀ ਸਰਕਾਰ ਆਈ ਤਾਂ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ। ਉਸ ਤੋਂ ਪਹਿਲਾਂ ਸਾਨੂੰ ਦੂਰਬੀਨ ਰਾਹੀਂ ਦਰਸ਼ਨ ਕਰਨੇ ਪੈਂਦੇ ਸਨ।
ਪ੍ਰਧਾਨਮੰਤਰੀ ਮੋਦੀ ਨੇ ਜਲੰਧਰ ਦੀ ਰੈਲੀ ਵਿੱਚ ਕਾਂਗਰਸ ਤੇ ਇਲਜ਼ਾਮ ਲਗਾਇਆ ਕਿ ਕਾਂਗਰਸ ਦੀ ਸਰਕਾਰ ਸਮੇਂ ਉਹਨਾਂ ਨੇ ਆਪਣੇ ਲੋਕਾਂ ਤੋਂ ਆਪਣਾ ਅਤੇ ਮੁਗਲਾਂ ਦਾ ਇਤਿਹਾਸ ਲਿਖਵਾਇਆ। ਜਦੋਂਕਿ ਬਾਕੀ ਤਬਕਿਆਂ ਨੂੰ ਪਿੱਛੇ ਛੱਡ ਦਿੱਤਾ ਗਿਆ ਗਿਆ। ਕਾਂਗਰਸ ਨੇ ਹਮੇਸ਼ਾ ਆਪਣੇ ਲੋਕਾਂ ਦੀ ਤਰਫਦਾਰੀ ਕੀਤੀ ਹੈ।