Punjabi News Canada


ਵਿਸ਼ਵ ਕੱਪ ਫਾਈਨਲ ਦੀ ਹਾਰ ਤੋਂ ਦੁਖੀ ਖਿਡਾਰੀਆਂ ਨਾਲ ਮਿਲੇ ਪੀਐਮ ਮੋਦੀ, ਕਿਹਾ- ਮੁਸਕਰਾਓ, ਦੇਸ਼ ਦੇਖ ਰਿਹਾ ਹੈ

ਅਹਿਮਦਾਬਾਦ: ਵਿਸ਼ਵ ਕੱਪ ਦੇ ਖ਼ਿਤਾਬੀ ਮੈਚ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਟੀਮ ਇੰਡੀਆ ਦਾ ਦਿਲ ਟੁੱਟ ਗਿਆ ਅਤੇ ਟੀਮ ਦੇ ਸਾਰੇ ਖਿਡਾਰੀ ਨਿਰਾਸ਼ ਹੋ ਕੇ ਡਰੈਸਿੰਗ ਰੂਮ ਵਿੱਚ ਸਿਰ ਝੁਕਾ ਕੇ ਬੈਠੇ ਸਨ। ਅਜਿਹੇ ‘ਚ ਇਸ ਟੁੱਟੀ ਟੀਮ ਦਾ ਹੌਸਲਾ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀਮ ਦੇ ਡਰੈਸਿੰਗ ਰੂਮ ‘ਚ ਪਹੁੰਚੇ ਅਤੇ ਖਿਡਾਰੀਆਂ ਦਾ ਮਨੋਬਲ ਵਧਾਉਣ ਦੀ ਕੋਸ਼ਿਸ਼ ਕੀਤੀ। ਮੋਦੀ ਨੇ ਕਿਹਾ ਕਿ ਇਹ ਖੇਡ ਦਾ ਹਿੱਸਾ ਹੈ ਅਤੇ ਜਿੱਤ-ਹਾਰ ਹੁੰਦੀ ਹੈ। ਸਿਰ ਚੁੱਕੋ ਅਤੇ ਮੁਸਕਰਾਓ, ਪੂਰਾ ਦੇਸ਼ ਤੁਹਾਨੂੰ ਦੇਖ ਰਿਹਾ ਹੈ।

 

View this post on Instagram

 

A post shared by Narendra Modi (@narendramodi)

ਇਸ ਮੌਕੇ ਪ੍ਰਧਾਨ ਮੰਤਰੀ ਨੇ ਭਾਰਤੀ ਟੀਮ ਨੂੰ ਆਪਣੀ ਰਿਹਾਇਸ਼ ‘ਤੇ ਮਿਲਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਸਮਾਂ ਹੋਵੇ  ਤਾਂ ਮੈਂ ਤੁਹਾਨੂੰ ਮਿਲਾਂਗਾ ਅਤੇ ਇਕੱਠੇ ਡਿਨਰ ਕਰਾਂਗੇ।

 


ਹੋਰ ਖ਼ਬਰਾਂ